ਸ਼ਾਰਜਾਹ- ਸ਼੍ਰੀਲੰਕਾ ਦੇ ਵਿਰੁੱਧ ਟੀ-20 ਵਿਸ਼ਵ ਕੱਪ ਸੁਪਰ-12 ਗੇੜ ਦੇ ਮੈਚ ਵਿਚ 67 ਗੇਂਦਾਂ 'ਚ ਅਜੇਤੂ 101 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਬੱਲੇਬਾਜ਼ ਜੋਸ ਬਟਲਰ ਨੇ ਕਿਹਾ ਕਿ ਸੰਜਮ ਨੂੰ ਬਣਾਏ ਰੱਖਣ ਨਾਲ ਉਨ੍ਹਾਂ ਨੂੰ ਸਫਲਤਾ ਮਿਲੀ। ਇੰਗਲੈਂਡ ਨੇ ਸ਼੍ਰੀਲੰਕਾ ਨੂੰ 26 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਲੱਗਭਗ ਪੱਕੀ ਕਰ ਲਈ ਹੈ।
ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ
ਬਟਲਰ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਧੀਰਜ ਨਾ ਖੋਹਣ ਨਾਲ ਮੈਂ ਇਹ ਪਾਰੀ ਖੇਡ ਰਿਹਾ। ਸ਼ੁਰੂ 'ਚ ਮੁਸ਼ਕਿਲ ਹੋ ਰਹੀ ਸੀ ਪਰ ਮੋਰਗਨ ਦੇ ਨਾਲ ਸਾਂਝੇਦਾਰੀ ਵਧੀਆ ਰਹੀ। ਸਪਿਨਰਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਰਿਹਾ ਸੀ ਪਰ ਅਸੀਂ ਬੱਲੇਬਾਜ਼ੀ ਦਾ ਪੂਰਾ ਮਜ਼ਾ ਲਿਆ। ਛੱਕਾ ਲਗਾ ਕੇ ਸੈਂਕੜਾ ਪੂਰਾ ਕਰਨ ਦੇ ਬਾਰੇ 'ਚ ਕਿਹਾ ਕਿ ਮੈਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਗੇਂਦ ਸੁੱਟੇਗਾ। ਮੈਂ ਬਿਲਕੁਲ ਸ਼ਾਂਤ ਸੀ ਪਰ ਲੰਮੇ ਸਮੇਂ ਤੋਂ ਕ੍ਰੀਜ਼ 'ਤੇ ਡਟੇ ਹੋਣ ਕਾਰਨ ਮੈਂ ਉਹ ਸ਼ਾਟ ਖੇਡ ਸਕਿਆ।
ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੋਸ ਬਟਲਰ ਦੀ ਬੱਲੇਬਾਜ਼ੀ ਦੇਖ ਖੁਸ਼ ਹੋਏ ਦਿੱਗਜ ਕ੍ਰਿਕਟਰ, ਜਾਫਰ ਨੇ ਸ਼ੇਅਰ ਕੀਤਾ ਮਜ਼ੇਦਾਰ ਟਵੀਟ
NEXT STORY