ਅਲ ਰੇਆਨ- ਲਿਓਨਿਲ ਮੇਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਸ਼ਨੀਵਾਰ ਨੂੰ ਇੱਥੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਮੇਸੀ ਨੇ ਆਪਣੇ ਕਰੀਅਰ ਦੇ 1000ਵੇਂ ਮੈਚ ਵਿੱਚ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਦਾ ਪਹਿਲਾ ਗੋਲ ਕੀਤਾ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ 2022 : ਨੀਦਰਲੈਂਡ ਨੇ ਯੂ. ਐੱਸ. ਏ. ਨੂੰ 3-1 ਨਾਲ ਹਰਾਇਆ
ਅਰਜਨਟੀਨਾ ਦੀ ਆਸਟਰੇਲੀਆ ਵਿਰੁੱਧ ਜਿੱਤ ਦੀ ਰਾਹ ਓਨੀ ਸੁਖਾਲੀ ਨਹੀਂ ਰਹੀ ਜਿੰਨੀ ਕਿ ਕਈਆਂ ਨੇ ਉਮੀਦ ਕੀਤੀ ਸੀ। ਗੋਲਕੀਪਰ ਐਮੀ ਮਾਰਟੀਨੇਜ਼ ਨੇ ਮੈਚ ਦੇ ਆਖ਼ਰੀ ਸੈਕਿੰਡਾਂ ਵਿੱਚ ਸ਼ਾਨਦਾਰ ਬਚਾਅ ਕਰਦੇ ਹੋਏ ਮੈਚ ਨੂੰ ਵਾਧੂ ਸਮੇਂ ਵਿੱਚ ਜਾਣ ਤੋਂ ਰੋਕਦੇ ਹੋਏ ਅਰਜਨਟੀਨਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : FIFA 2022 : ਸਰਬੀਆ ਨੂੰ ਹਰਾ ਕੇ ਸਵਿਟਜ਼ਰਲੈਂਡ ਆਖਰੀ 16 ਵਿੱਚ ਪੁੱਜਾ
ਮੇਸੀ ਨੇ 35ਵੇਂ ਮਿੰਟ ਵਿੱਚ ਅਰਜਨਟੀਨਾ ਨੂੰ ਅੱਗੇ ਕਰ ਦਿੱਤਾ ਤੇ ਜੂਲੀਅਨ ਅਲਵਾਰੇਜ਼ ਨੇ 57ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 2-0 ਕਰ ਦਿੱਤਾ। ਮੈਚ ਦੇ 77ਵੇਂ ਮਿੰਟ ਵਿੱਚ ਜਦੋਂ ਐਂਜੋ ਫਰਨਾਂਡੀਜ਼ ਨੇ ਆਤਮਘਾਤੀ ਗੋਲ ਕੀਤਾ ਤਾਂ ਆਸਟਰੇਲੀਆ ਦੀ ਵਾਪਸੀ ਦੀਆਂ ਉਮੀਦ ਜਾਗੀ। ਅਰਜਨਟੀਨਾ ਦਾ ਸਾਹਮਣਾ ਹੁਣ ਕੁਆਰਟਰ ਫਾਈਨਲ ਵਿੱਚ ਨੀਦਰਲੈਂਡ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫੀਫਾ ਵਿਸ਼ਵ ਕੱਪ 2022 : ਨੀਦਰਲੈਂਡ ਨੇ ਯੂ. ਐੱਸ. ਏ. ਨੂੰ 3-1 ਨਾਲ ਹਰਾਇਆ
NEXT STORY