ਬਰਲਿਨ : ਫਿਲਿਪ ਕੋਟਿੰਨਹੋ ਦੀ ਹੈਟ੍ਰਿਕ ਨਾਲ ਬਾਇਰਨ ਮਿਊਨਿਖ ਨੇ ਵਰਡੇਰ ਬ੍ਰੇਮੇਨ ਖਿਲਾਫ 6-1 ਨਾਲ ਆਸਾਨ ਜਿੱਤ ਦਰਜ ਕੀਤੀ ਜਦਕਿ ਲੇਪਜਿਗ ਬੁੰਦੇਸਲੀਗਾ ਫੁੱਟਬਾਲ ਟੂਰਨਾਮੈਂਟ ਵਿਚ ਚੋਟੀ 'ਤੇ ਪਹੁੰਚ ਗਿਆ। ਬਾਰਸੀਲੋਨਾ ਦੇ ਖਰਚ 'ਤੇ ਮਿਊਨਿਖ ਆਏ ਕੋਟਿੰਨਹੋ ਏਲਿਆਂਜ਼ ਏਰੇਨਾ ਵਿਚ ਛਾਏ ਰਹੇ। ਉਸ ਨੇ 3 ਗੋਲ ਕਰਨ ਤੋਂ ਇਲਾਵਾ 2 ਗੋਲਾਂ ਵਿਚ ਮਦਦ ਵੀ ਕੀਤੀ। ਉਸ ਨੇ 45ਵੇਂ, 63ਵੇਂ ਅਤੇ 78ਵੇਂ ਮਿੰਟ ਵਿਚ ਗੋਲ ਕੀਤੇ। ਟੀਮ ਵੱਲੋਂ ਰਾਬਰਟ ਲੇਵਨਦੋਵਸਕੀ ਨੇ 2 ਜਦਕਿ ਥਾਮਸ ਮਿਊਲਰ ਨੇ ਵੀ ਇਕ ਗੋਲ ਕੀਤਾ। ਬ੍ਰੇਮਨ ਵੱਲੋਂ ਇਕਲੌਤਾ ਗੋਲ 24ਵੇਂ ਮਿੰਟ ਵਿਚ ਮਿਲੋਟ ਰਾਸ਼ਿਕਾ ਨੇ ਕੀਤਾ।
ਦੂਜੇ ਪਾਸੇ ਆਰ. ਬੀ. ਲੇਪਜਿਗ ਦੀ ਟੀਮ ਫੋਰਚਿਊਨਾ ਡਸੇਲਡੋਰਫ ਨੂੰ 3-0 ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ ਹੈ। ਲੇਪਿਜਿਗ ਦੇ 15 ਮੈਚਾਂ ਵਿਚ 33 ਅੰਕ ਹਨ। ਬੇਰੂਸਿਆ ਮੋਨਸ਼ੇਨਗਲਾਬਾਖ 31 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ ਪਰ ਉਸ ਨੇ ਲੇਪਜਿਗ ਨਾਲ ਇਕ ਮੈਚ ਘੱਟ ਖੇਡਿਆ ਹੈ। ਬਾਇਰਨ ਮਿਊਨਿਖ ਦੀ ਟੀਮ 15 ਮੈਚਾਂ ਵਿਚ 27 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ।
IPL 2020 : ਇਨ੍ਹਾਂ ਤਿੰਨ ਧਾਕੜ ਕ੍ਰਿਕਟਰਾਂ 'ਤੇ ਚੈਂਪੀਅਨ MI ਖੇਡ ਸਕਦੀ ਹੈ ਵੱਡਾ ਦਾਅ
NEXT STORY