ਨਵੀਂ ਦਿੱਲੀ- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਅੱਜ ਕੌਮੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਇੰਟਰਵਿਊ ਲਈ। ਇਹ ਇੰਟਰਵਿਊ ਜ਼ੂਮ ਕਾਲ ’ਤੇ ਹੋਈ, ਜਿਸ ਵਿਚ ਗੰਭੀਰ ਅਤੇ ਅਸ਼ੋਕ ਮਲਹੋਤਰਾ ਦੋਵਾਂ ਨੇ ਆਨਲਾਈਨ ਹਿੱਸਾ ਲਿਆ।
ਬੀਸੀਸੀਆਈ ਦੇ ਸੂਤਰ ਨੇ ਦੱਸਿਆ, ‘ਗੰਭੀਰ ਸੀਏਸੀ ਨਾਲ ਇੰਟਰਵਿਊ ਲਈ ਹਾਜ਼ਰ ਹੋਏ। ਅੱਜ ਚਰਚਾ ਦਾ ਇਕ ਦੌਰ ਹੋਇਆ। ਭਲਕੇ ਦੂਜਾ ਗੇੜ ਹੋਣ ਦੀ ਸੰਭਾਵਨਾ ਹੈ।’ ਮੰਨਿਆ ਜਾ ਰਿਹਾ ਹੈ ਕਿ ਗੰਭੀਰ ਹੀ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੇ ਨਾਂ ਦਾ ਐਲਾਨ ਮਹਿਜ਼ ਰਸਮੀ ਕਾਰਵਾਈ ਹੈ, ਜੋ ਅਗਲੇ 48 ਘੰਟਿਆਂ ਵਿੱਚ ਹੋ ਸਕਦਾ ਹੈ।
ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਨੂੰ ਉਮੀਦ, ਭਾਰਤ ਖਿਲਾਫ ਕਿਫਾਇਤੀ ਗੇਂਦਬਾਜ਼ੀ ਕਰਨਗੇ ਗੇਂਦਬਾਜ਼
NEXT STORY