ਅਲ ਰੇਯਾਨ/ਕਤਰ (ਏਜੰਸੀ)- ਕੈਮਰੂਨ ਦੇ ਗੋਲਕੀਪਰ ਆਂਦਰੇ ਓਨਾਨਾ ਨੂੰ ਕੋਚ ਰਿਗੋਬਰਟ ਸੌਂਗ ਨਾਲ ਹੋਏ ਮਤਭੇਦ ਤੋਂ ਬਾਅਦ ਅਨੁਸ਼ਾਸਨਾਤਮਕ ਕਾਰਨਾਂ ਕਾਰਨ ਫੀਫਾ ਵਿਸ਼ਵ ਕੱਪ ਤੋਂ ਘਰ ਭੇਜ ਦਿੱਤਾ ਗਿਆ ਹੈ। ਕੈਮਰੂਨ ਫੁਟਬਾਲ ਫੈਡਰੇਸ਼ਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇੰਟਰ ਮਿਲਾਨ ਗੋਲਕੀਪਰ ਨੂੰ ਟੀਮ ਤੋਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਅਤੇ ਇਹ ਮੁਅੱਤਲੀ ਕਤਰ ਵਿੱਚ ਪੂਰੇ ਟੂਰਨਾਮੈਂਟ ਦੌਰਾਨ ਜਾਰੀ ਰਹੇਗੀ।
ਫੈਡਰੇਸ਼ਨ ਨੇ ਕਿਹਾ ਕਿ ਉਸ ਨੇ ਓਨਾਨਾ ਦੀ ਮਿਲਾਨ ਲਈ ਉਡਾਣ ਦਾ ਪ੍ਰਬੰਧ ਕਰ ਲਿਆ ਹੈ। ਓਨਾਨਾ ਨੂੰ ਮੰਗਲਵਾਰ ਨੂੰ ਦੋਹਾ ਦੇ ਏਅਰਪੋਰਟ 'ਤੇ ਦੇਖਿਆ ਗਿਆ। ਓਨਾਨਾ ਨੇ ਵੀ ਇਕ ਬਿਆਨ ਜਾਰੀ ਕਰਕੇ ਕੋਟ ਸੌਂਗ ਨਾਲ ਟੀਮ ਦੀ ਰਣਨੀਤੀ ਨੂੰ ਲੈ ਕੇ ਆਪਣੇ ਮਤਭੇਦਾਂ ਦਾ ਜ਼ਿਕਰ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਸੋਮਵਾਰ ਨੂੰ ਸਰਬੀਆ ਨਾਲ 3-3 ਡਰਾਅ ਰਹੇ ਮੈਚ ਵਿਚ ਨਹੀਂ ਖਿਡਾਇਆ ਗਿਆ ਸੀ। ਓਨਾਨਾ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਕੱਪ 'ਚ ਬਣੇ ਰਹਿਣ ਲਈ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦੂਜਾ ਪੱਖ ਅਜਿਹਾ ਕਰਨ ਲਈ ਤਿਆਰ ਨਹੀਂ ਸੀ।
ਇਹ ਕ੍ਰਿਕਟਰ ਹੋ ਸਕਦੇ ਹਨ ਭਾਰਤੀ ਟੀਮ ਦੇ ਨਵੇਂ ਚੋਣਕਾਰ, BCCI ਨੇ ਮੰਗੀਆਂ ਸਨ ਅਰਜ਼ੀਆਂ
NEXT STORY