ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਰੱਦ ਹੋਣ ਦੇ ਬਾਅਦ ਲੰਕਾਸ਼ਰ ਕਾਊਂਟੀ ਕ੍ਰਿਕਟ ਕਲੱਬ ਦੇ ਸੀ. ਈ. ਓ. ਡੈਨੀਅਲ ਗਿਡਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦੇ ਮਾਲੀ ਪ੍ਰਭਾਵ ਹੋਣਗੇ ਤੇ ਓਲਡ ਟਰੈਫ਼ਰਡ ਮੈਦਾਨ ਦੀ ਸਾਖ਼ 'ਤੇ ਵੀ ਅਸਰ ਪਵੇਗਾ। ਭਾਰਤੀ ਫ਼ਿਜ਼ੀਓ ਯੋਗੇਸ਼ ਪਰਮਾਰ ਦੇ ਵੀਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਮੈਚਦੇ ਦੌਰਾਨ ਇਸ ਦੇ ਅਸਰ ਨੂੰ ਲੈ ਕੇ ਚਿੰਤਾ ਦੇ ਕਾਰਨ ਆਖ਼ਰੀ ਟੈਸਟ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ।
ਗਿਡਨੀ ਨੇ ਕਿਹਾ ਕਿ ਯਕੀਨੀ ਤੌਰ 'ਤੇ ਇਸੇ ਗੰਭੀਰ ਆਰਥਿਕ ਨਤੀਜੇ ਹੋਣਗੇ। ਸਾਖ਼ ਨਾਲ ਜੁੜਿਆ ਮਸਲਾ ਵੀ ਹੈ ਕਿਉਂਕਿ ਓਲਡ ਟਰੈਫਰਡ ਸੌ ਸਾਲ ਤੋਂ ਜ਼ਿਆਦਾ ਸਮੇਂ ਤੋਂ ਟੈਸਟ ਕ੍ਰਿਕਟ ਦੀ ਮੇਜ਼ਬਾਨੀ ਕਰ ਰਿਹਾ ਹੈ। ਅਸੀਂ ਦੁਖੀ ਤੇ ਨਿਰਾਸ਼ ਹਾਂ। ਮੈਨੂੰ ਆਪਣੇ ਸਟਾਫ਼ , ਸਪਲਾਈਕਰਤਾ, ਅੰਧਧਾਰਕਾਂ, ਸਾਂਝੇਦਾਰਾਂ ਤੇ ਸਪਾਂਸਰਾਂ ਦੇ ਇਲਾਵਾ ਦਰਸ਼ਕਾਂ ਲਈ ਬੁਰਾ ਲਗ ਰਿਹਾ ਹੈ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਵਿਚਾਲੇ ਟਿਕਟ ਦਾ ਪੈਸਾ ਖ਼ਰਚ ਕੀਤਾ ਤੇ ਉਹ ਮੈਚ ਦੇਖਣਾ ਚਾਹੁੰਦੇ ਸਨ। ਲੰਕਾਸ਼ਰ ਕ੍ਰਿਕਟ ਕਲੱਬ ਵਲੋਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ। ਸਾਰੇ ਦਰਸ਼ਕਾਂ ਨੂੰ ਟਿਕਟ ਦਾ ਪੈਸਾ ਵਾਪਸ ਮਿਲੇਗਾ। ਅਸੀਂ ਈ. ਸੀ. ਬੀ. ਤੋਂ ਇਸ ਮਾਮਲੇ ਬਾਰੇ ਗੱਲ ਕਰ ਰਰੇ ਹਾਂ। ਮੈਂ ਸਿਰਫ਼ ਮੁਆਫ਼ੀ ਹੀ ਮੰਗ ਸਕਦਾ ਹਾਂ।
ਓਲੰਪਿਕ ਗੋਲਡ ਦੇ ਬਾਅਦ ਨੀਰਜ ਚੋਪੜਾ ਦਾ ਇਕ ਹੋਰ ਸੁਫ਼ਨਾ ਹੋਇਆ ਪੂਰਾ, ਟਵੀਟ ਕਰਕੇ ਦਿੱਤੀ ਜਾਣਕਾਰੀ
NEXT STORY