ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਨੇ ਸੋਮਵਾਰ ਨੂੰ ਕਿਹਾ ਕਿ ਮਲੇਸ਼ੀਆ ਦੌਰੇ ਨਾਲ ਇਸ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਅਹਿਮ ਵਿਭਾਗਾਂ 'ਚ ਸੁਧਾਰ 'ਚ ਮਦਦ ਮਿਲੇਗੀ। ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਮਲੇਸ਼ੀਆ ਦੇ ਖਿਲਾਫ ਚਾਰ ਅਪ੍ਰੈਲ ਤੋਂ ਪੰਜ ਮੈਚਾਂ ਦੀ ਸੀਰੀਜ਼ ਖੇਡੇਗੀ।
ਸਵਿਤਾ ਨੇ ਕਿਹਾ, ''ਇਸ ਸਾਲ ਦੀ ਸ਼ੁਰੂਆਤ 'ਚ ਅਸੀਂ ਸਪੇਨ 'ਚ ਖੇਡੇ ਸੀ ਜਿੱਥੇ ਅਸੀਂ ਮੇਜ਼ਬਾਨ ਟੀਮ ਅਤੇ ਆਇਰਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਉਸੇ ਆਤਮਵਿਸ਼ਵਾਸ ਦੇ ਨਾਲ ਮਲੇਸ਼ੀਆ ਜਾਵਾਂਗੇ ਅਤੇ ਸਪੇਨ 'ਚ ਆਪਣੇ ਪ੍ਰਦਰਸ਼ਨ ਦਾ ਅੰਦਾਜ਼ ਲਗਾਉਣ ਦੇ ਬਾਅਦ ਸਾਨੂੰ ਜਿੰੰਨਾ ਅਹਿਮ ਵਿਭਾਗਾਂ 'ਚ ਸੁਧਾਰ ਦੀ ਲੋੜ ਮਹਿਸੂਸ ਹੋਵੇਗੀ ਉਸ 'ਚ ਸੁਧਾਰ ਦੀ ਕੋਸ਼ਿਸ਼ ਕਰਾਂਗੇ।'' ਉਸ ਨੇ ਕਿਹਾ, ''ਅਜੇ ਅਸੀਂ ਜੋ ਵੀ ਕਰ ਰਹੇ ਹਾਂ ਉਹ ਇਸ ਸਾਲ ਹੋਣ ਵਾਲੇ 2020 ਟੋਕੀਓ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ ਦਾ ਹਿੱਸਾ ਹੈ ਅਤੇ ਅਸੀਂ ਟੀਮ ਅਤੇ ਨਿੱਜੀ ਤੌਰ 'ਤੇ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੁੰਦੇ ਹਾਂ।'' ਸਵਿਤਾ ਨੇ ਕਿਹਾ ਕਿ ਇਹ ਦੌਰਾ ਯੁਵਾ ਖਿਡਾਰੀਆਂ ਦੇ ਲਈ ਮੌਕੇ ਦਾ ਫਾਇਦਾ ਉਠਾਉਣ ਲਈ ਚੰਗਾ ਮੰਚ ਹੋਵੇਗਾ।
ਇਕ ਗੇਂਦ 'ਤੇ RCB ਦੇ 2 ਬੱਲੇਬਾਜ਼ ਹੋਏ ਰਨ ਆਊਟ, ਵੀਡੀਓ ਦੇਖ ਨਹੀਂ ਰੋਕ ਸਕੋਗੇ ਹਾਸਾ
NEXT STORY