ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਵਿਚ ਅਜੇ ਵੀ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਫਰ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਿਹਾ ਹੈ। ਟੀਮ ਨੂੰ ਲਗਾਤਾਰ 3 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ ੇਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਜ਼ , ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਹਾਰ ਝਲਣੀ ਪਈ ਹੈ। ਸਨਰਾਈਜ਼ਰਸ ਹੈਦਰਾਬਾਦ ਖਿਲਾਫ 31 ਮਾਰਚ ਨੂੰ ਹੋਏ ਮੈਚ ਵਿਚ ਇਕ ਅਜਿਹਾ ਪਲ ਆਇਆ ਜਿਸ ਨੂੰ ਦੇਖ ਕੇ ਤੁਹਾਨੂੰ ਚੱਕਰ ਆਉਣ ਲੱਗ ਜਾਣਗੇ। 19ਵੇਂ ਓਵਰ ਵਿਚ ਇਕ ਹੀ ਗੇਂਦ 'ਤੇ ਆਰ. ਸੀ. ਬੀ. ਦੇ 2 ਬੱਲੇਬਾਜ਼ ਰਨਆਊਟ ਹੋ ਗਏ।
ਕ੍ਰਿਕਟ ਦੇ ਨਿਯਮ ਮੁਤਾਬਕ ਇਕ ਗੇਂਦ 'ਤੇ 2 ਬੱਲੇਬਾਜ਼ ਆਊਟ ਨਹੀਂ ਹੋ ਸਕਦੇ ਨਹੀਂ ਤਾਂ ਆਰ. ਸੀ. ਬੀ. ਦੀ ਹਾਲਤ ਹੋਰ ਵੀ ਬੁਰੀ ਹੋ ਜਾਂਦੀ। ਵਿਜੇ ਸ਼ੰਕਰ ਓਵਰ ਸੁੱਟ ਰਹੇ ਸੀ ਅਤੇ ਸਟ੍ਰਾਈਕ 'ਤੇ ਮੁਹੰਮਦ ਸਿਰਾਜ ਸੀ। ਦੋਵੇਂ ਹੀ ਬੱਲੇਬਾਜ਼ਾਂ ਨੇ ਕ੍ਰੀਜ਼ ਛੱਡੀ ਅਤੇ ਦੋਵੇਂ ਪਾਸੇ ਦੋਵੇਂ ਰਨ ਆਊਟ ਹੋ ਗਏ ਹਾਲਾਂਕਿ ਕੌਲਿਨ ਡੀ ਗ੍ਰੈਂਡਹੋਮ ਪਹਿਲਾਂ ਰਨ ਆਊਟ ਹੋਏ, ਤਾਂ ਪਵੇਲੀਅਨ ਉਸ ਨੂੰ ਹੀ ਪਰਤਣਾ ਪਿਆ। ਮਜ਼ੇਦਾਰ ਗੱਲ ਇਹ ਸੀ ਕਿ ਇਹ ਗੇਂਦ ਵੀ ਨੌ ਬਾਲ ਸੀ, ਜਿਸ 'ਤੇ ਆਰ. ਸੀ. ਬੀ. ਨੂੰ ਵਿਕਟ ਗੁਆਉਣਾ ਪੈ ਗਿਆ। ਆਈ. ਪੀ. ਐੱਲ. ਦੇ ਟਵਿੱਟਰ ਪੇਜ਼ 'ਤੇ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ।
ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ਵਿਚ 2 ਵਿਕਟਾਂ ਗੁਆ ਕੇ 231 ਦੌੜਾਂ ਬਣਾਈਆਂ। ਜਾਨੀ ਬੇਅਸਟੋ 114 ਅਤੇ ਡਵਿਡ ਵਾਰਨਰ ਨੇ ਅਜੇਤੂ 100 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿਚ ਆਰ. ਸੀ. ਬੀ. ਦੀ ਪੂਰੀ ਟੀਮ 19.5 ਓਵਰਾਂ ਵਿਚ 113 ਦੌੜਾਂ 'ਤੇ ਆਲ ਆਊਟ ਹੋ ਗਈ। ਡੀ ਗ੍ਰੈਂਡਹੋਮ 37 ਦੌੜਾਂ ਬਣਾ ਕੇ ਆਰ. ਸੀ. ਬੀ. ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।
ਲੋਕਪਾਲ ਨੇ ਸੁਣਵਾਈ ਲਈ ਪੰਡਯਾ ਤੇ ਰਾਹੁਲ ਨੂੰ ਭੇਜੇ ਨੋਟਿਸ
NEXT STORY