ਜਲੰਧਰ — ਡੈਨਿਸ ਸਟਾਰ ਟੈਨਿਸ ਖਿਡਾਰਨ ਕੈਰੋਲਿਨਾ ਵੋਜਨਿਆਕੀ ਦਾ ਜੋੜਾਂ ਦਾ ਦਰਦ ਵਧਦਾ ਹੀ ਜਾ ਰਿਹਾ ਹੈ। ਕੈਰੋਲਿਨਾ ਨੇ ਬੀਮਾਰੀ 'ਤੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਪਹਿਲਾਂ ਥੋੜ੍ਹਾ ਬੁਖਾਰ ਰਹਿੰਦਾ ਸੀ ਪਰ ਹੁਣ ਕਦੇ-ਕਦੇ ਮੈਂ ਆਪਣੇ ਸਰੀਰ ਦੇ ਅੰਗ ਉੱਪਰ ਚੁੱਕਣ ਵਿਚ ਵੀ ਅਸਫਲ ਹੋ ਜਾਂਦੀ ਹਾਂ। ਮੈਨੂੰ ਡਰ ਲੱਗਣ ਲੱਗਾ ਹੈ ਕਿ ਕਿਤੇ ਇਸ ਨਾਲ ਮੇਰਾ ਟੈਨਿਸ ਕਰੀਅਰ ਹੀ ਪ੍ਰਭਾਵਿਤ ਨਾ ਹੋ ਜਾਵੇ। ਉਸ ਨੇ ਕਿਹਾ ਕਿ ਮੈਂ ਛੁੱਟੀਆਂ 'ਤੇ ਸੀ ਤੇ ਮੈਂ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ। ਮੈਂ ਸਵੇਰੇ ਜਦੋਂ ਉੱਠੀ ਤਾਂ ਆਪਣੀਆਂ ਬਾਹਾਂ ਨੂੰ ਉੱਪਰ ਨਹੀਂਂ ਚੁੱਕ ਸਕੀ। ਮੇਰਾ ਸਿਰ ਚਕਰਾਅ ਰਿਹਾ ਸੀ। ਮੈਨੂੰ ਪਤਾ ਨਹੀਂ ਲੱਗਾ ਕਿ ਆਖਿਰ ਹੋਇਆ ਕੀ ਹੈ, ਮੈਨੂੰ ਲੱਗਾ ਕਿ ਇਹ ਜ਼ਿਆਦਾ ਥਕਾਨ ਦੀ ਵਜ੍ਹਾ ਨਾਲ ਹੋ ਰਿਹਾ ਹੈ।
ਪਹਿਲਾਂ ਅਸ਼ਲੀਲ ਸੀਨ ਤੇ ਹੁਣ ਰਾਜਨੀਤੀ ਨੇ ਤੋੜਿਆ ਨੇਮਾਰ ਤੇ ਬਰੂਨਾ ਦਾ ਰਿਸ਼ਤਾ!
NEXT STORY