ਜਲੰਧਰ — ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਆਪਣੀ ਗਰਲਫ੍ਰੈਂਡ ਬਰੂਨਾ ਮਾਰਕਜੀਨ ਨਾਲੋਂ ਕਿਨਾਰਾ ਕਰ ਲਿਆ ਹੈ। ਇਸ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ ਵਿਚ ਵੀ ਦੋਵਾਂ ਦੇ ਰਿਸ਼ਤਿਆਂ 'ਚ ਤਰੇੜ ਆ ਗਈ ਸੀ ਪਰ ਕਿਸੇ ਤਰ੍ਹਾਂ ਉਨ੍ਹਾਂ ਨੇ 6 ਸਾਲ ਪੁਰਾਣਾ ਆਪਣਾ ਰਿਸ਼ਤਾ ਬਚਾਅ ਲਿਆ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ਵਿਚ ਉਦੋਂ ਫਿਰ ਤੋਂ ਖਟਾਸ ਆ ਗਈ, ਜਦੋਂ ਬਰੂਨਾ ਜਿਹੜੀ ਕਿ ਮਾਡਲ ਹੋਣ ਦੇ ਨਾਲ-ਨਾਲ ਅਭਿਨੇਤਰੀ ਵੀ ਹੈ, ਨੇ ਇਕ ਫਿਲਮ ਵਿਚ ਅਸ਼ਲੀਲ ਸੀਨ ਦੇ ਦਿੱਤਾ। ਸੋਸ਼ਲ ਸਾਈਟਸ 'ਤੇ ਬਰੂਨਾ ਦਾ ਇਹ ਅਸ਼ਲੀਲ ਸੀਨ ਨੇਮਾਰ ਦੀ ਫੋਟੋ ਲਾ ਕੇ ਵਾਇਰਲ ਹੋਇਆ ਸੀ। ਹਾਲਾਂਕਿ ਨੇਮਾਰ ਦਾ ਬਰੂਨਾ ਨਾਲ ਇਕ ਅੰਡਰਵੀਅਰ ਕੰਪਨੀ ਲਈ ਗਰਮਾ-ਗਰਮ ਸ਼ੂਟ ਵੀ ਇਸ ਦੌਰਾਨ ਚਰਚਾ ਵਿਚ ਆਇਆ ਸੀ ਪਰ ਉਸ ਨੂੰ ਭਰੋਸਾ ਨਹੀਂ ਸੀ ਕਿ ਬਰੂਨਾ ਇਕ ਫਿਲਮ ਲਈ ਇੰਨਾ ਗਰਮਾ-ਗਰਮ ਸੀਨ ਦੇ ਦੇਵੇਗੀ।
ਉਥੇ ਹੀ ਦੋਵਾਂ ਦਾ ਰਿਸ਼ਤਾ ਟੁੱਟਣ ਪਿੱਛੇ ਬ੍ਰਾਜ਼ੀਲ ਦੀ ਰਾਜਨੀਤੀ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਦਰਅਸਲ, ਬ੍ਰਾਜ਼ੀਲ ਵਿਚ ਇਨ੍ਹੀਂ ਦਿਨੀਂ ਚੋਣਾਂ ਦਾ ਮੌਸਮ ਹੈ। ਅਜਿਹੀ ਹਾਲਤ 'ਚ ਨੇਮਾਰ ਤੇ ਬਰੂਨਾ ਦੋਵੇਂ ਵੱਖ-ਵੱਖ ਪਾਰਟੀਆਂ ਦਾ ਸਮਰਥਨ ਕਰ ਰਹੇ ਹਨ। ਬਰੂਨਾ ਨੇ ਖੁਦ ਇਕ ਇੰਟਰਵਿਊ 'ਚ ਕਹਿ ਦਿੱਤਾ ਸੀ ਕਿ ਉਹ ਭਾਵੇਂ ਹੀ ਨਾਮੇਰ ਨਾਲ ਹੈ ਪਰ ਜੇਕਰ ਗੱਲ ਰਾਜਨੀਤਕ ਵਿਚਾਰਾਂ ਦੀ ਆਵੇਗੀ ਤਾਂ ਉਹ ਦੱਸ ਦਿੰਦੀ ਹੈ ਕਿ ਦੋਵਾਂ ਵਿਚਾਲੇ ਇਸ ਮੁੱਦੇ 'ਤੇ ਮਤਭੇਦ ਹਨ।
ਜ਼ਿਕਰਯੋਗ ਹੈ ਕਿ ਨੇਮਾਰ ਦੀ ਬਰੂਨਾ ਨਾਲ ਪਹਿਲੀ ਮੁਲਾਕਾਤ 2012 'ਚ ਰੀਓ ਡੀ ਜਨੇਰੀਓ ਦੀ ਮਸ਼ਹੂਰ ਕਾਰਨੀਵਾਲ ਪਾਰਟੀ 'ਚ ਹੋਈ ਸੀ। ਇਸ ਤੋਂ ਬਾਅਦ ਦੋਵੇਂ ਇਕੱਠੇ ਦੇਖੇ ਜਾਣ ਲੱਗੇ।
ਆਸਟਰੇਲੀਆ ਨੂੰ ਹਰਾ ਭਾਰਤੀ ਮਹਿਲਾ ਟੀਮ ਨੇ ਟੀ20 ਸੀਰੀਜ਼ 'ਤੇ ਕੀਤਾ ਕਬਜ਼ਾ
NEXT STORY