ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਖਿਡਾਰੀ ਅਤੇ ਆਪਣੇ ਸਮੇਂ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਜਰਸੀ ਨੰਬਰ 45 ਅਤੇ 18 ਨੂੰ ਰਿਟਾਇਰ ਕਰ ਦੇਣਗੇ। ਅਨੁਭਵੀ ਖਿਡਾਰੀ ਨੇ ਕੋਹਲੀ ਅਤੇ ਰੋਹਿਤ ਦੀ ਕਾਫੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਭਾਰਤੀ ਕ੍ਰਿਕਟ 'ਚ ਵੱਡਾ ਯੋਗਦਾਨ ਪਾਇਆ ਹੈ ਅਤੇ ਭਵਿੱਖ 'ਚ ਜੇਕਰ ਉਨ੍ਹਾਂ ਦੇ ਜਰਸੀ ਨੰਬਰ ਰਿਟਾਇਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਗਾਵਸਕਰ ਨੇ ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਤੀਜੇ ਵਨਡੇ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ 'ਚ ਵਿਰਾਟ ਅਤੇ ਰੋਹਿਤ ਦੇ ਪ੍ਰਭਾਵ 'ਤੇ ਟਿੱਪਣੀ ਕੀਤੀ। ਉਨ੍ਹਾਂ ਨੂੰ ਯਕੀਨ ਹੈ ਕਿ ਬੀਸੀਸੀਆਈ ਉਸ ਦੀ ਵਿਦਾਈ ਤੋਂ ਬਾਅਦ ਉਸ ਦੀ ਜਰਸੀ ਨੰਬਰ ਬਾਰੇ ਫ਼ੈਸਲਾ ਲਵੇਗੀ।
ਇਹ ਵੀ ਪੜ੍ਹੋ- IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਗਾਵਸਕਰ ਨੇ ਕਿਹਾ ਕਿ ਮੈਂ 45 ਨੰਬਰ ਅਤੇ 18 ਨੰਬਰ ਦੀ ਜਰਸੀ ਨੂੰ 7 ਨੰਬਰ ਅਤੇ 10 ਨੰਬਰ ਦੀ ਜਰਸੀ ਵਾਂਗ ਰਿਟਾਇਰ ਹੁੰਦੇ ਦੇਖ ਸਕਦਾ ਹਾਂ। ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਹਾਲ ਹੀ ਵਿੱਚ ਐੱਮਐੱਸ ਧੋਨੀ ਦੀ 7 ਨੰਬਰ ਜਰਸੀ ਨੂੰ ਰਿਟਾਇਰ ਕੀਤਾ ਹੈ। ਭਾਰਤੀ ਕ੍ਰਿਕਟ ਦੀ ਸਿਖਰਲੀ ਸੰਸਥਾ ਨੇ ਮੌਜੂਦਾ ਅਤੇ ਆਉਣ ਵਾਲੇ ਖਿਡਾਰੀਆਂ ਨੂੰ ਸੂਚਿਤ ਕੀਤਾ ਕਿ 7 ਨੰਬਰ ਦੀ ਜਰਸੀ ਹੁਣ ਉਪਲਬਧ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਨੇ ਸਚਿਨ ਤੇਂਦੁਲਕਰ ਦੇ ਸਨਮਾਨ 'ਚ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਰੀਬੀ ਮੁਕਾਬਲੇ 'ਚ ਇੰਗਲੈਂਡ ਤੋਂ ਜਿੱਤਿਆ ਵੈਸਟਇੰਡੀਜ਼, ਟੀ-20 ਸੀਰੀਜ਼ ਕੀਤੀ ਆਪਣੇ ਨਾਮ
NEXT STORY