ਕੈਂਟ (ਇੰਗਲੈਂਡ), (ਭਾਸ਼ਾ)– ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਕੈਂਟ ਨਾਲ ਕਾਊਂਟੀ ਚੈਂਪੀਅਨਸ਼ਿਪ ’ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਡਿਵੀਜ਼ਨ-1 ਮੁਕਾਬਲੇ ਵਿਚ ਨਾਟਿੰਘਮਸ਼ਾਇਰ ਵਿਰੁੱਧ 3 ਵਿਕਟਾਂ ਲਈਆਂ। ਮੌਜੂਦਾ ਏਸ਼ੀਆ ਕੱਪ ਤੇ ਆਗਾਮੀ ਵਿਸ਼ਵ ਕੱਪ ਲਈ ਭਾਰਤੀ ਟੀਮ ਤੋਂ ਅਣਦੇਖੀ ਤੋਂ ਬਾਅਦ 33 ਸਾਲ ਦੇ ਇਸ ਸਪਿਨਰ ਨੇ 29 ਓਵਰਾਂ ਵਿਚ 63 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਚਾਹਲ ਨੇ ਨਾਟਿੰਘਮਸ਼ਾਇਰ ਦੇ ਬੱਲੇਬਾਜ਼ਾਂ ਮੈਥਿਊ ਮੋਂਟਗੋਮਰੀ, ਲਿੰਡਨ ਜੇਮਸ ਤੇ ਕੈਵਿਨ ਹੈਰੀਸਨ ਨੂੰ ਆਊਟ ਕੀਤਾ, ਜਿਸ ਨਾਲ ਕੈਂਟ ਦੀਆਂ 446 ਦੌੜਾਂ ਦੇ ਜਵਾਬ ਵਿਚ ਟੀਮ 265 ਦੌੜਾਂ ’ਤੇ ਸਿਮਟ ਗਈ। ਕੈਂਟ ਨੇ 4 ਦਿਨਾ ਮੁਕਾਬਲੇ ਦੇ ਤੀਜੇ ਦਿਨ ਪਹਿਲੀ ਪਾਰੀ ਦੇ ਆਧਾਰ ’ਤੇ 181 ਦੌੜਾਂ ਦੀ ਬੜ੍ਹਤ ਹਾਸਲ ਕੀਤੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਕੀਤਾ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
ਚਾਹਲ ਨੇ ਸਭ ਤੋਂ ਪਹਿਲਾਂ ਆਪਣੀ ਲੈੱਗ ਸਪਿਨ ’ਤੇ ਜੇਮਸ ਨੂੰ ਬੋਲਡ ਕੀਤਾ। ਕੈਂਟ ਨੇ ਇਸ ਸੈਸ਼ਨ ਵਿਚ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨਾਲ ਵੀ ਕਰਾਰ ਕੀਤਾ ਸੀ, ਜਿਸ ਨੇ 5 ਮੈਚਾਂ ’ਚ 13 ਵਿਕਟਾਂ ਲਈਆਂ। ਚਾਹਲ ਭਾਰਤ ਦੀ ਟੀ-20 ਟੀਮ ਵਿਚ ਨਿਯਮਤ ਮੈਂਬਰ ਹੈ ਪਰ ਇਸ ਸਾਲ ਜਨਵਰੀ ਤੋਂ ਵਨ ਡੇ ਕੌਮਾਂਤਰੀ ਮੁਕਾਬਲੇ ਨਹੀਂ ਖੇਡਿਆ। ਉਹ ਭਾਰਤੀ ਟੀਮ ਵਲੋਂ ਪਿਛਲੀ ਵਾਰ ਵੈਸਟਇੰਡੀਜ਼ ਵਿਰੁੱਧ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿਚ ਖੇਡਿਆ ਸੀ। ਇਸ ਲੈੱਗ ਸਪਿਨਰ ਨੇ ਕੈਂਟ ਵਲੋਂ 3 ਕਾਊਂਟੀ ਮੁਕਾਬਲੇ ਖੇਡਣ ਲਈ ਕਰਾਰ ਕੀਤਾ ਹੈ। ਉਹ ਨਾਟਿੰਘਮਸ਼ਾਇਰ ਤੇ ਲੰਕਾਸ਼ਾਇਰ ਵਿਰੁੱਧ ਘਰੇਲੂ ਮੈਦਾਨ ’ਤੇ 2 ਮੁਕਾਬਲੇ ਖੇਡਣ ਤੋਂ ਬਾਅਦ ਸਮਰਸੈੱਟ ਵਿਰੁੱਧ ਉਸਦੀ ਧਰਤੀ ’ਤੇ ਖੇਡੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ : ਭਾਰਤ ਦਾ ਪਹਿਲਾ ਮੈਚ ਥਾਈਲੈਂਡ ਨਾਲ
NEXT STORY