ਐਂਟਰਟੇਨਮੈਂਟ ਡੈਸਕ- ਰਿਐਲਿਟੀ ਸ਼ੋਅ ਰਾਈਜ਼ ਐਂਡ ਫਾਲ ਦੌਰਾਨ ਇਨਫਲੂਐਂਸਰ ਅਤੇ ਡਾਂਸਰ ਧਨਸ਼੍ਰੀ ਵਰਮਾ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਧਨਸ਼੍ਰੀ, ਜੋ ਭਾਰਤੀ ਕ੍ਰਿਕਟਰ ਯੁਜ਼ਵੇਂਦਰ ਚਾਹਲ ਦੀ ਸਾਬਕਾ ਪਤਨੀ ਹੈ, ਨੇ ਕਿਹਾ ਕਿ ਵਿਆਹ ਤੋਂ ਸਿਰਫ਼ 2 ਮਹੀਨੇ ਬਾਅਦ ਹੀ ਉਸਨੇ ਚਾਹਲ ਨੂੰ ਰੰਗਰੱਥੀਂ ਫੜ ਲਿਆ ਸੀ। ਉਸਦੇ ਇਹ ਖੁਲਾਸੇ ਨੇ ਦਰਸ਼ਕਾਂ ਅਤੇ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ: ਕਈ ਕ੍ਰਿਕਟਰਾਂ ਤੇ ਫਿਲਮੀ ਸਿਤਾਰਿਆਂ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ! ED ਨੇ ਕੱਸਿਆ ਸ਼ਿਕੰਜਾ
ਧਨਸ਼੍ਰੀ ਤੋਂ ਜਦੋਂ ਪੁੱਛਿਆ ਗਿਆ ਕਿ ਉਸਨੂੰ ਕਦੋਂ ਲੱਗਿਆ ਕਿ ਵਿਆਹ ਨਹੀਂ ਚੱਲੇਗਾ, ਤਾਂ ਉਸਨੇ ਕਿਹਾ, “ਪਹਿਲੇ ਸਾਲ ਹੀ। ਦੂਜੇ ਮਹੀਨੇ ਮੈਂ ਉਸਨੂੰ ਫੜ ਲਿਆ ਸੀ।” ਇਹ ਬਿਆਨ ਹੁਣ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ‘ਤੇ ਵੱਖ-ਵੱਖ ਪ੍ਰਤੀਕ੍ਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ
ਦੱਸ ਦੇਈਏ ਕਿ ਕਿ ਯੁਜ਼ਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਵਿਆਹ ਦਸੰਬਰ 2020 ਵਿੱਚ ਹੋਇਆ ਸੀ, ਪਰ ਜੋੜੇ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚਲਿਆ। ਦੋਵਾਂ ਨੇ ਫਰਵਰੀ 2025 ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ, ਜੋ ਮਾਰਚ 2025 ਵਿੱਚ ਅਧਿਕਾਰਕ ਤੌਰ ‘ਤੇ ਮੰਨ ਲਈ ਗਈ।
ਇਹ ਵੀ ਪੜ੍ਹੋ: ਲਾਈਵ ਕੰਸਰਟ ਰੋਕ ਦਿਲਜੀਤ ਦੋਸਾਂਝ ਨੇ ਰਾਜਵੀਰ ਜਵੰਦਾ ਲਈ ਮੰਗੀ ਦੁਆ ! ਸਟੇਜ ਤੋਂ ਕੀਤੀ ਭਾਵੁਕ ਅਪੀਲ
ਧਨਸ਼੍ਰੀ ਇਸ ਤੋਂ ਪਹਿਲਾਂ ਵੀ ਆਪਣੇ ਤਲਾਕ ਬਾਰੇ ਗੱਲ ਕਰ ਚੁੱਕੀ ਹੈ। ਉਸਨੇ ਕਿਹਾ ਸੀ ਕਿ ਅਦਾਲਤ ਵਿੱਚ ਸੁਣਵਾਈ ਦੌਰਾਨ ਉਹ ਟੁੱਟ ਗਈ ਸੀ, ਜਦਕਿ ਉਸ ਵੇਲੇ ਚਾਹਲ ਨੇ ਇੱਕ ਅਜਿਹੀ ਟੀ-ਸ਼ਰਟ ਪਾਈ ਸੀ ਜਿਸ ‘ਤੇ ਲਿਖਿਆ ਸੀ “Be Your Own Sugar Daddy”। ਹੁਣ ਉਸਦਾ ਇਹ ਨਵਾਂ ਖੁਲਾਸਾ ਇਸ ਹਾਈ-ਪ੍ਰੋਫਾਈਲ ਤਲਾਕ ਨੂੰ ਹੋਰ ਵੀ ਚਰਚਾ ਵਿੱਚ ਲੈ ਆਇਆ ਹੈ।
ਇਹ ਵੀ ਪੜ੍ਹੋ: ਹਾਈ ਕੋਰਟ ਪਹੁੰਚਿਆ ਤਾਮਿਲ ਅਦਾਕਾਰ ਵਿਜੇ ਦੀ ਰੈਲੀ ’ਚ ਭਾਜੜ ਦਾ ਮਾਮਲਾ, ਮ੍ਰਿਤਕਾਂ ਦੀ ਗਿਣਤੀ ਹੋਈ 40
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਅੰਡਰ-21 ਨੂੰ 1-0 ਨਾਲ ਹਰਾਇਆ
NEXT STORY