ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਦੁਬਈ 'ਚ ਖੇਡੇ ਗਏ ਚੈਂਪੀਅਨਜ਼ ਟਰਾਫੀ ਦੇ ਪਹਿਲੇ ਸੈਮੀਫਾਈਨਲ 'ਚ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਲਗਾਤਾਰ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈਆ। ਇਸ ਤੋਂ ਪਹਿਲਾਂ ਭਾਰਤ 2013-2017 ਦੇ ਫਾਈਨਲ 'ਚ ਪੁੱਜ ਚੁੱਕਾ ਹੈ। ਹਾਲਾਂਕਿ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਆਈ ਹੈ- ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਸੱਟ ਦਾ ਸ਼ਿਕਾਰ ਹੋ ਗਏ ਹਨ ਤੇ ਉਨ੍ਹਾਂ ਦੇ ਫਾਈਨਲ ਮੁਕਾਬਲੇ 'ਚ ਖੇਡਣ 'ਤੇ ਹੁਣ ਸ਼ੰਕੇ ਹਨ।
ਇਹ ਵੀ ਪੜ੍ਹੋ : ਵਾਹ ਜੀ ਵਾਹ! ਸਚਿਨ-ਗਾਂਗੁਲੀ ਨੂੰ ਪਛਾੜ ਕੇ ਕੋਹਲੀ ਨੇ ਕੀਤੀ ਯੁਵਰਾਜ ਸਿੰਘ ਦੇ ਮਹਾਰਿਕਾਰਡ ਦੀ ਬਰਾਬਰੀ
ਹਾਰਦਿਕ ਪੰਡਯਾ ਦੀ ਸੱਟ ਚਿੰਤਾ ਦਾ ਕਾਰਨ
ਭਾਰਤੀ ਟੀਮ ਲਈ ਸੈਮੀਫਾਈਨਲ 'ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਵਿਰਾਟ ਕੋਹਲੀ ਨੇ ਕੀਤਾ, ਜਿਨ੍ਹਾਂ ਨੇ 98 ਗੇਂਦਾਂ 'ਚ 84 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਯਕੀਨੀ ਕੀਤੀ। ਰੋਹਿਤ ਸ਼ਰਮਾ (28), ਸ਼੍ਰੇਅਸ ਅਈਅਰ (45), ਅਕਸ਼ਰ ਪਟੇਲ (27), ਕੇਐੱਲ ਰਾਹੁਲ (42*) ਤੇ ਹਾਰਦਿਕ ਪੰਡਯਾ (28) ਨੇ ਵੀ ਅਹਿਮ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ : KKR ਨੇ IPL 2025 ਲਈ ਨਵੇਂ ਕਪਤਾਨ ਅਤੇ ਉਪ ਕਪਤਾਨ ਦਾ ਕੀਤਾ ਐਲਾਨ
ਹਾਰਦਿਕ ਪੰਡਯਾ ਨੇ ਸਿਰਫ 24 ਗੇਂਦਾਂ 'ਤੇ 28 ਦੌੜਾਂ ਬਣਾਈਆਂ ਜਿਸ 'ਚ 1 ਚੌਕਾ ਤੇ 3 ਛੱਕੇ ਸ਼ਾਮਲ ਸਨ। ਉਨ੍ਹਾਂ ਦੀ ਹਮਲਾਵਰ ਬੱਲੇਬਾਜ਼ੀ ਨੇ ਆਸਟ੍ਰੇਲੀਆ ਨੂੰ ਬੈਕਫੁੱਟ 'ਤੇ ਧੱਕ ਦਿੱਤਾ ਪਰ 47ਵੇਂ ਓਵਰ 'ਚ ਦੌੜ ਲੈਂਦੇ ਹੋਏ ਉਨ੍ਹਾਂ ਦੀ ਅੱਡੀ ਮੁੜ ਗਈ ਜਿਸ ਨਾਲ ਉਹ ਸੱਟ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ : ਜਲੰਧਰ ਦੇ ਸਿੱਖ ਕ੍ਰਿਕਟਰ ਨੂੰ Champions Trophy ਵਿਚਾਲੇ ਮਿਲਿਆ ਖ਼ਾਸ ਤੋਹਫ਼ਾ
ਰਿਪੋਰਟ ਦੇ ਮੁਤਾਬਕ ਕੇਐੱਲ ਰਾਹੁਲ ਨੇ ਦੌੜ ਲੈਣ ਤੋਂ ਮਨ੍ਹਾ ਕੀਤਾ, ਜਿਸ ਤੋਂ ਬਾਅਦ ਹਾਰਦਿਕ ਨੂੰ ਵਾਪਸ ਪਰਤਦੇ ਸਮੇਂ ਸੱਟ ਲੱਗ ਗਈ। ਉਹ ਕੁਝ ਦੇਰ ਲੰਗੜਾਉਂਦੇ ਰਹੇ। ਹੁਣ ਇਹ ਦੇਖਣਾ ਹੋਵੇਗਾ ਕਿ ਫਾਈਨਲ ਮੁਕਾਬਲੇ ਉਹ ਫਿੱਟ ਹੁੰਦੇ ਹਨ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Team INDIA ਤੋਂ ਮਿਲੀ ਹਾਰ ਮਗਰੋਂ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੇ ਵਨਡੇ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY