ਸਪੋਰਟਸ ਡੈਸਕ- ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਗਰੁੱਪ ਏ 'ਚ ਸ਼ਾਮਲ ਭਾਰਤੀ ਟੀਮ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਲਗਭਗ ਪੱਕੀ ਕਰ ਲਈ ਸੀ। ਜਦੋਂਕਿ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ, ਤਾਂ ਉਸ ਨੇ ਖੁਦ ਦੇ ਨਾਲ-ਨਾਲ ਟੀਮ ਇੰਡੀਆ ਦੀ ਚੋਟੀ ਦੇ 4 ਦੀ ਟਿਕਟ ਪੱਕੀ ਕਰ ਲਈ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ 2 ਮਾਰਚ ਨੂੰ ਦੁਬਈ 'ਚ ਹੋਣਾ ਹੈ। ਜੋ ਵੀ ਇਸ ਮੈਚ ਦਾ ਜੇਤੂ ਰਹੇਗਾ, ਉਹ ਅੰਕ ਸੂਚੀ ਵਿਚ ਆਪਣੇ ਗਰੁੱਪ ਵਿਚ ਸਿਖਰ 'ਤੇ ਰਹੇਗਾ ਅਤੇ ਸੈਮੀਫਾਈਨਲ ਵਿਚ ਉਸ ਦਾ ਸਾਹਮਣਾ ਗਰੁੱਪ ਬੀ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ। ਅਜਿਹੇ 'ਚ ਇਹ ਮੈਚ ਕਾਫੀ ਅਹਿਮ ਹੋਣ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤ ਦੇ ਸਾਹਮਣੇ ਇੱਕ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ, ਜੋ ਕਿ ਕਪਤਾਨੀ ਨੂੰ ਲੈ ਕੇ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।
ਇਹ ਵੀ ਪੜ੍ਹੋ : ਹਰਭਜਨ ਸਿੰਘ ਦੀ ਮਹਾਸ਼ਿਵਰਾਤਰੀ ਪੋਸਟ 'ਤੇ ਹੋਇਆ ਵਿਵਾਦ! ਜਾਣੋ ਪੂਰਾ ਮਾਮਲਾ
ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਦਾ ਤਣਾਅ ਵਧਾਇਆ
ਦਰਅਸਲ, ਪਾਕਿਸਤਾਨ ਖਿਲਾਫ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਕੁਝ ਦਿਨਾਂ ਲਈ ਬ੍ਰੇਕ ਲਿਆ ਅਤੇ ਫਿਰ 26 ਫਰਵਰੀ ਨੂੰ ਅਭਿਆਸ ਲਈ ਮੈਦਾਨ 'ਤੇ ਵਾਪਸੀ ਕੀਤੀ। ਹਾਲਾਂਕਿ ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਟੀਮ ਦੇ ਨਾਲ ਜ਼ਰੂਰ ਆਏ ਪਰ ਉਨ੍ਹਾਂ ਨੇ ਅਭਿਆਸ 'ਚ ਹਿੱਸਾ ਨਹੀਂ ਲਿਆ। ਤੁਹਾਨੂੰ ਦੱਸ ਦੇਈਏ ਕਿ ਰੋਹਿਤ ਨੂੰ ਪਾਕਿਸਤਾਨ ਦੇ ਖਿਲਾਫ ਮੈਚ ਦੇ ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਸੀ ਅਤੇ ਕੁਝ ਸਮੇਂ ਲਈ ਮੈਦਾਨ ਤੋਂ ਬਾਹਰ ਚਲੇ ਗਏ ਸਨ। ਉਸ ਸਮੇਂ ਦੌਰਾਨ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ, ਜੋ ਮੌਜੂਦਾ ਸਮੇਂ ਵਿੱਚ ਉਪ ਕਪਤਾਨ ਵੀ ਹਨ। ਮੈਚ ਤੋਂ ਬਾਅਦ ਰੋਹਿਤ ਨੇ ਕਿਹਾ ਸੀ ਕਿ ਉਨ੍ਹਾਂ ਦੀ ਸੱਟ ਠੀਕ ਹੈ ਪਰ ਅਭਿਆਸ ਨਾ ਕਰ ਕੇ ਉਨ੍ਹਾਂ ਨੇ ਕੁਝ ਤਣਾਅ ਜ਼ਰੂਰ ਪੈਦਾ ਕਰ ਦਿੱਤਾ ਹੈ। ਹਾਲਾਂਕਿ ਰੋਹਿਤ ਵਲੋਂ ਸਾਵਧਾਨੀ ਦੇ ਤੌਰ 'ਤੇ ਅਜਿਹਾ ਕੀਤਾ ਹੋ ਸਕਦਾ ਹੈ। ਦੂਜੇ ਪਾਸੇ ਜਾਣਕਾਰੀ ਮਿਲ ਰਹੀ ਹੈ ਕਿ ਸ਼ੁਭਮਨ ਗਿੱਲ ਬਿਮਾਰ ਹੋ ਗਏ ਹਨ ਅਤੇ ਇਸੇ ਕਾਰਨ ਉਹ ਕੱਲ੍ਹ ਅਭਿਆਸ ਸੈਸ਼ਨ ਲਈ ਟੀਮ ਨਾਲ ਨਹੀਂ ਆਏ। ਜੇਕਰ ਗਿੱਲ ਦੀ ਸਿਹਤ ਵਿੱਚ ਸੁਧਾਰ ਨਾ ਹੋਇਆ ਤਾਂ ਭਾਰਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਨਾਲ ਜੁੜੀਆਂ ਨੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੀਆਂ ਜੜ੍ਹਾਂ, ਮਾਣ ਵਾਲੀ ਗੱਲ ਤੋਂ ਬਹੁਤੇ ਲੋਕ ਅਣਜਾਨ
ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੀ ਗੈਰ-ਮੌਜੂਦਗੀ 'ਚ ਕੌਣ ਹੋ ਸਕਦਾ ਹੈ ਕਪਤਾਨ?
ਜੇਕਰ ਇਹ ਦੋਵੇਂ ਖਿਡਾਰੀ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਮੈਚ ਲਈ ਫਿੱਟ ਨਹੀਂ ਹੁੰਦੇ ਤਾਂ ਭਾਰਤ ਦੇ ਸਾਹਮਣੇ ਕਿਸੇ ਹੋਰ ਨੂੰ ਕਪਤਾਨ ਬਣਾਉਣ ਦੀ ਚੁਣੌਤੀ ਹੋਵੇਗੀ। ਇਸ ਵਿੱਚ ਕੇਐਲ ਰਾਹੁਲ ਅਤੇ ਰਿਸ਼ਭ ਪੰਤ ਦੇ ਨਾਮ ਪ੍ਰਮੁੱਖ ਹਨ। ਇਹ ਦੋਵੇਂ ਪਹਿਲਾਂ ਵੀ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਹਾਲਾਂਕਿ ਪੰਤ ਨੂੰ ਅਜੇ ਤੱਕ ਚੈਂਪੀਅਨਸ ਟਰਾਫੀ 2025 'ਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਟਾਰ ਭਾਰਤੀ ਕ੍ਰਿਕਟਰ ਦੀ ਭੈਣ ਦੀ Bollywood 'ਚ ਐਂਟਰੀ, Item Song ਰਿਲੀਜ਼
NEXT STORY