ਸਪੋਰਟਸ ਡੈਸਕ- ਦੱਖਣੀ ਅਫ਼ਰੀਕਾ ਖ਼ਿਲਾਫ਼ ਆਗਾਮੀ ਵਨ-ਡੇ ਸੀਰੀਜ਼ ਤੋਂ ਪਹਿਲਾਂ ਵਾਸ਼ਿੰਗਟਨ ਸੁੰਦਰ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉਨ੍ਹਾਂ ਨੂੰ ਵਨ-ਡੇ ਸੀਰੀਜ਼ ਤੋਂ ਬਾਹਰ ਹੋਣਾ ਪਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਜਯੰਤ ਯਾਦਵ ਨੂੰ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਨਵਦੀਪ ਸੈਣੀ ਨੂੰ ਵੀ ਵਨ-ਡੇ ਟੀਮ 'ਚ ਸ਼ਾਮਲ ਕੀਤਾ ਹੈ ਕਿਉਂਕਿ ਮੁਹੰਮਦ ਸਿਰਾਜ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਦੂਜੇ ਟੈਸਟ ਤੋਂ ਹੈਮਸਟ੍ਰਿੰਗ ਦੀ ਸੱਟ ਤੋਂ ਉੱਭਰ ਰਹੇ ਹਨ।
ਇਹ ਵੀ ਪੜ੍ਹੋ : SA v IND : ਕੋਹਲੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕੋਚ ਵਿਕਰਮ ਰਾਠੌਰ ਨੇ ਕੀਤੀ ਰੱਜ ਕੇ ਸ਼ਲਾਘਾ
ਬੀ. ਸੀ. ਸੀ. ਆਈ. ਨੇ ਇਕ ਬਿਆਨ 'ਚ ਟੀਮ 'ਚ ਉਪਰੋਕਤ ਬਦਲਾਅ ਦੀ ਪੁਸ਼ਟੀ ਕੀਤੀ ਹੈ। ਦੱਖਣੀ ਅਫਰੀਕਾ ਤੇ ਭਾਰਤ ਦਰਮਿਆਨ 19, 21 ਤੇ 23 ਜਨਵਰੀ ਨੂੰ ਤਿੰਨ ਵਨ-ਡੇ ਮੈਚ ਖੇਡੇ ਜਾਣਗੇ। ਰੋਹਿਤ ਸ਼ਰਮਾ ਸੱਟ ਤੋਂ ਉੱਭਰ ਰਹੇ ਹਨ ਤੇ ਅਜਿਹੇ 'ਚ ਕੇ. ਐੱਲ. ਰਾਹੁਲ ਭਾਰਤੀ ਟੀਮ ਦੀ ਕਪਤਾਨੀ ਸੰਭਾਲਣਗੇ। ਜਦਕਿ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਵੀ ਸੱਟ ਦੇ ਕਾਰਨ ਟੀਮ ਦਾ ਹਿੱਸਾ ਨਹੀਂ ਹਨ।
ਇਹ ਵੀ ਪੜ੍ਹੋ : U-19 WC : ਹਰਨੂਰ ਦਾ ਸੈਂਕੜਾ, ਭਾਰਤ ਨੇ ਅਭਿਆਸ ਮੈਚ 'ਚ AUS ਨੂੰ 9 ਵਿਕਟਾਂ ਨਾਲ ਹਰਾਇਆ
ਭਾਰਤ ਦੀ ਵਨ-ਡੇ ਟੀਮ -
ਕੇ. ਐੱਲ. ਰਾਹੁਲ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਸ਼ਿਖਰ ਧਵਨ, ਰੁਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਯੁਜਵੇਂਦਰ ਚਾਹਲ, ਆਰ. ਅਸ਼ਵਿਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਪ੍ਰਸਿੱਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਜਯੰਤ ਯਾਦਵ, ਨਵਦੀਪ ਸੈਣੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
BFI ਨੇ ਸਾਬਕਾ ਜਨਰਲ ਸਕੱਤਰ ਜੈ ਕੋਵਲੀ ਨੂੰ 'ਡਿਊਟੀ 'ਚ ਲਾਪਰਵਾਹੀ' ਲਈ ਕੀਤਾ ਮੁਅੱਤਲ
NEXT STORY