ਲੰਡਨ– ਓਲੀਵਰ ਗਿਰੋਡ ਦੇ ਗੋਲ ਦੀ ਮਦਦ ਨਾਲ ਚੇਲਸੀ ਨੇ ਨੋਰਵਿਚ ਨੂੰ 1-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਵਿਚ ਤੀਜੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰਕੇ ਚੈਂਪੀਅਨਸ ਲੀਗ ਵਿਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਖੰਭ ਲਾ ਲਏ ਹਨ।
ਗਿਰੋਡ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਕ੍ਰਿਸਟੀਅਨ ਪੁਲਿਸਿਚ ਦੇ ਕ੍ਰਾਸ 'ਤੇ ਹੈਡਰ ਨਾਲ ਗੋਲ ਕੀਤਾ, ਜਿਹੜਾ ਆਖਿਰ ਵਿਚ ਫੈਸਲਾਕੁੰਨ ਸਾਬਤ ਹੋਇਆ। ਇਸ ਜਿੱਤ ਨਾਲ ਚੇਲਸੀ ਸ਼ਨੀਵਾਰ ਨੂੰ ਸ਼ੈਫੀਲਡ ਯੂਨਾਈਟਿਡ ਦੇ ਹੱਥੋਂ 3-0 ਨਾਲ ਮਿਲੀ ਹਾਰ ਤੋਂ ਉੱਭਰਨ ਵਿਚ ਵੀ ਸਫਲ ਰਿਹਾ। ਇਸ ਨਾਲ ਉਸ ਨੇ ਚੈਂਪੀਅਨਸ ਲੀਗ ਵਿਚ ਆਪਣਾ ਸਥਾਨ ਪੱਕਾ ਕਰਨ ਦੀਆਂ ਉਮੀਦਾਂ ਵੀ ਵਧਾ ਦਿੱਤੀਆਂ ਤੇ ਮਾਨਚੈਸਟਰ ਯੂਨਾਈਟਿਡ ਤੋਂ 4 ਅੰਕ ਅੱਗੇ ਹੋ ਗਿਆ ਹੈ। ਚੇਲਸੀ ਦੇ 36 ਮੈਚਾਂ ਵਿਚੋਂ 63 ਅੰਕ ਹਨ ਜਦਕਿ ਲੀਸਟਰ ਤੇ ਯੂਨਾਈਟਿਡ ਦੇ ਇਕ ਬਰਬਾਰ 59 ਅੰਕ ਹਨ ਪਰ ਇਨ੍ਹਾਂ ਦੋਵਾਂ ਨੇ ਇਕ ਮੈਚ ਘੱਟ ਖੇਡਿਆ ਹੈ।
ਨੰਬਰ 4 ’ਤੇ ਖੇਡਣ ਲਈ ਭਾਰਤ ਨੂੰ ਨਹੀਂ ਮਿਲੇਗਾ ਇਸ ਤੋਂ ਵਧੀਆ ਖਿਡਾਰੀ : ਕੈਫ
NEXT STORY