ਭੁਵਨੇਸ਼ਵਰ- ਚੇਨਈਅਨ ਐੱਫ. ਸੀ. ਨੇ ਦੂਜੇ ਸੈਮੀਫਾਈਨਲ ਮੁਕਾਬਲੇ ਵਿਚ ਆਪਣੇ ਕੱਟੜ ਵਿਰੋਧੀ ਐਟਲੇਟਿਕੋ ਡੀ ਕੋਲਕਾਤਾ (ਏ. ਟੀ. ਕੇ.) ਨੂੰ 2-0 ਨਾਲ ਹਰਾ ਕੇ ਹੀਰੋ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਖਿਤਾਬ ਲਈ ਉਸਦਾ ਸਾਹਮਣਾ ਗੋਆ ਨਾਲ ਹੋਵੇਗਾ।
ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਹਾਈਵੋਲਟੇਜ ਸੈਮੀਫਾਈਨਲ ਮੁਕਾਬਲੇ ਵਿਚ ਦੋਵੇਂ ਟੀਮਾਂ ਹਾਫ ਟਾਈਮ ਤਕ ਇਕ ਵੀ ਗੋਲ ਨਹੀਂ ਕਰ ਸਕੀਆਂ ਸਨ ਪਰ ਦੂਜੇ ਹਾਫ ਦੇ 50ਵੇਂ ਮਿੰਟ ਵਿਚ ਚੇਨਈਅਨ ਦੇ ਸੀ. ਕੇ. ਵਿਨੀਤ ਨੇ ਮੁਕਾਬਲੇ ਦਾ ਪਹਿਲਾ ਗੋਲ ਕਰ ਕੇ ਟੀਮ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ। ਇਸਦੇ 8 ਮਿੰਟਾਂ ਬਾਅਦ 58ਵੇਂ ਮਿੰਟ ਵਿਚ ਚੇਨਈਅਨ ਦੇ ਅਨਿਰੁਧ ਥਾਪਾ ਨੇ ਗੋਲ ਕਰ ਕੇ ਟੀਮ ਨੂੰ 2-0 ਦੀ ਮਜ਼ਬੂਤ ਸਥਿਤੀ ਵਿਚ ਲਿਆ ਖੜ੍ਹਾ ਕੀਤਾ। ਮੁਕਾਬਲੇ ਵਿਚ ਵਾਪਸੀ ਕਰਨ ਲਈ ਕੋਲਕਾਤਾ ਦੇ ਮੁੱਖ ਕੋਚ ਸਟੀਵ ਕੋਪੇਲ ਨੇ ਆਖਰੀ 20 ਮਿੰਟ ਵਿਚ ਦੋ ਬਦਲਾਅ ਕੀਤੇ ਪਰ ਚੇਨਈਅਨ ਦੇ ਮਜ਼ਬੂਤ ਡਿਫੈਂਸ ਨੇ ਉਸ ਨੂੰ ਇਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।
ਸਮਿਥ ਤੇ ਵਾਰਨਰ 'ਤੇ ਦੋ ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ : ਐਂਬ੍ਰੋਸ
NEXT STORY