ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 46ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਚੇਨਈ ਦੀ ਗੱਲ ਕਰੀਏ ਤਾਂ ਇਸ ਸੀਜ਼ਨ 'ਚ ਉਸ ਨੇ 8 ਮੁਕਾਬਲੇ ਖੇਡ ਕੇ ਸਿਰਫ਼ ਦੋ ਮੈਚ ਹੀ ਜਿੱਤੇ ਹਨ। ਅੱਧੇ ਸੀਜ਼ਨ ਦੀ ਨਾਕਾਮੀ ਦੇ ਬਾਅਦ ਟੀਮ ਅੱਜ ਫਿਰ ਤੋਂ ਨਵੇਂ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਮੈਦਾਨ 'ਤੇ ਉਤਰੇਗੀ। ਦੂਜੇ ਪਾਸੇ ਸਨਰਾਈਜ਼ਰਜ਼ ਹੈਦਰਾਬਾਦ 8 ਮੈਚਾਂ 'ਚੋਂ 5 ਮੈਚਾਂ 'ਚ ਜਿੱਤ ਦਰਜ ਕਰ ਚੁੱਕੀ ਹੈ। ਚੇਨਈ ਜੇਕਰ ਇਹ ਮੈਚ ਹਾਰ ਜਾਂਦੀ ਹੈ ਤਾਂ ਉਸ ਦੇ ਲਈ ਪਲੇਅ ਆਫ਼ ਦੇ ਰਸਤੇ ਲਗਭਗ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ : IPL 2022 : ਤੇਵਤੀਆ-ਮਿਲਰ ਦੀ ਸ਼ਾਨਦਾਰ ਜੁਗਲਬੰਦੀ, ਗੁਜਰਾਤ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ
ਹੈੱਡ ਟੂ ਹੈੱਡ
ਚੇਨਈ ਤੇ ਹੈਦਰਾਬਾਦ ਦਰਮਿਆਨ ਪਿਛਲੇ 17 ਮੈਚਾਂ 'ਚੋਂ 5 ਮੈਚਾਂ 'ਚ ਹੈਦਰਬਾਦ ਨੇ ਜਿੱਤ ਦਰਜ ਕੀਤੀ ਹੈ ਜਦਕਿ ਚੇਨਈ ਨੇ 12 ਵਾਰ ਬਾਜ਼ੀ ਮਾਰੀ ਹੈ।
ਸੰਭਾਵਿਤ ਪਲੇਇੰਗ ਇਲੈਵਨ :-
ਸਨਰਾਈਜ਼ਰਜ਼ ਹੈਦਰਾਬਾਦ : ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸਾਂਕ ਸਿੰਘ, ਅਭਿਸ਼ੇਕ ਸ਼ਰਮਾ, ਸ਼੍ਰੇਅਸ ਗੋਪਾਲ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ. ਨਟਰਾਜਨ।
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ), ਡਵੇਨ ਬ੍ਰਾਵੋ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਡਵੇਨ ਪ੍ਰਿਟੋਰੀਅਸ, ਮਹੇਸ਼ ਥੀਕਸ਼ਣਾ, ਮੁਕੇਸ਼ ਚੌਧਰੀ।
ਇਹ ਵੀ ਪੜ੍ਹੋ : ਕਾਊਂਟੀ 'ਚ ਬੋਲਿਆ ਪੁਜਾਰਾ ਦਾ ਬੱਲਾ, ਤੀਜੇ ਮੈਚ 'ਚ ਲਗਾਇਆ ਦੋਹਰਾ ਸੈਂਕੜਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਰਾਹੁਲ-ਹੁੱਡਾ ਦੇ ਅਰਧ ਸੈਂਕੜੇ, ਲਖਨਊ ਨੇ ਦਿੱਲੀ ਨੂੰ ਦਿੱਤਾ 196 ਦੌੜਾਂ ਦਾ ਟੀਚਾ
NEXT STORY