ਨਵੀਂ ਦਿੱਲੀ (ਨਿਕਲੇਸ਼ ਜੈਨ)– ਸ਼ਤਰੰਜ ਦੇ ਸਭ ਤੋਂ ਫਟਾਫਟ ਫਾਰਮੈੱਟ ਬਲਿਟਜ਼ ਸ਼ਤਰੰਜ ਨੂੰ ਆਗਾਮੀ ਓਲੰਪਿਕ ਈ-ਸਪੋਰਟਸ ਸੀਰੀਜ਼ 2023 ’ਚ ਸ਼ਾਮਲ ਕੀਤਾ ਜਾਵੇਗਾ। ਸ਼ਤਰੰਜ ਨੂੰ ਮੁੱਖ ਓਲੰਪਿਕ ’ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਨੂੰ ਇਕ ਵੱਡੀ ਸਫਲਤਾ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਵਲੋਂ ਆਯੋਜਿਤ ਓਲੰਪਿਕ ਈ-ਸਪੋਰਟਸ ਸੀਰੀਜ਼ ਦੌਰਾਨ ਸ਼ਤਰੰਜ ਦੀ ਖੇਡ ਦਾ ਆਯੋਜਨ ਇਸ ਸਾਲ ਸਿੰਗਾਪੁਰ ਵਿਚ 22 ਤੋਂ 25 ਜੂਨ ਦੌਰਾਨ ਕੀਤਾ ਜਾਵੇਗਾ। ਬਲਿਟਜ਼ ਸ਼ਤਰੰਜ ਦੇ ਮੁਕਾਬਲੇ 3 ਮਿੰਟ +2 ਸੈਕੰਡ ਪ੍ਰਤੀ ਚਾਲ ਦੇ ਹਿਸਾਬ ਨਾਲ ਖੇਡੇ ਜਾਣਗੇ।
ਇਹ ਸਾਰੇ ਮੁਕਾਬਲੇ ਸਤਰੰਜ ਦੀ ਆਨਲਾਈਨ ਵੈੱਬਸਾਈਟ ਚੈੱਸ ਡਾਟ ਕਾਮ ’ਤੇ ਖੇਡੇ ਜਾਣਗੇ, ਜਿਸ ਨੂੰ ਵਿਸ਼ਵ ਸ਼ਤਰੰਜ ਸੰਘ ਵਲੋਂ ਚੁਣਿਆ ਗਿਆ ਹੈ। ਮੁੱਖ ਆਯੋਜਨ ਤੋਂ ਪਹਿਲਾਂ ਇਸੇ ਵੈੱਬ ਪੋਰਟਲ ’ਤੇ ਕੁਆਲੀਫਾਇਰ ਮੁਕਾਬਲੇ ਤਿੰਨ ਗੇੜ ’ਚ ਖੇਡੇ ਜਾਣਗੇ।
FIH ਪ੍ਰੋ-ਲੀਗ : ਕਪਤਾਨ ਹਰਮਨਪ੍ਰੀਤ ਦੀ ਹੈਟ੍ਰਿਕ, ਭਾਰਤ ਨੇ ਆਸਟਰੇਲੀਆ ਨੂੰ 5-4 ਨਾਲ ਹਰਾਇਆ
NEXT STORY