ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੂੰ ਹਮੇਸ਼ਾ ਹੀ ਮੈਦਾਨ ਅਤੇ ਮੈਦਾਨ ਤੋਂ ਬਾਹਰ ਮੌਜ-ਮਸਤੀ ਕਰਦੇ ਹੋਏ ਹੀ ਦੇਖਿਆ ਗਿਆ ਹੈ। ਉਹ ਚੌਕੇ-ਛੱਕੇ ਲਗਾਉਣ ਦੇ ਨਾਲ ਹੀ ਪੂਰੀ ਦੁਨੀਆ 'ਚ ਆਪਣੇ ਇਸ ਹੁਨਰ ਕਾਰਨ ਜਾਣੇ ਜਾਂਦੇ ਹਨ। ਉਹ ਸੋਸ਼ਲ ਮੀਡੀਆ 'ਤੇ ਫੋਟੋ, ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਪਰ ਯੂਨੀਵਰਸਲ ਬੌਸ ਦੇ ਨਾਂ ਨਾਲ ਮਸ਼ਹੂਰ ਗੇਲ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਰੋਂਦੇ ਹੋਏ ਦਿਖਾਈ ਦੇ ਰਹੇ ਹਨ।
ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ
ਦਰਅਸਲ 'ਮਦਰਸ ਡੇਅ' 'ਤੇ ਕ੍ਰਿਸ ਗੇਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਇਸ ਸਟੋਰੀ 'ਚ ਉਹ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਅਤੇ ਰੋਣ ਲੱਗੇ। ਮਦਰਸ ਡੇਅ ਦੇ ਮੌਕੇ 'ਤੇ ਜਿੱਥੇ ਸਾਰੇ ਖਿਡਾਰੀਆਂ ਤੇ ਲੋਕਾਂ ਨੇ ਆਪਣੀ ਮਾਂ ਦੀ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ ਉਨ੍ਹਾਂ ਨੂੰ ਯਾਦ ਕੀਤਾ। ਉੱਥੇ ਹੀ ਗੇਲ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਰੋਣ ਲੱਗੇ। ਫੈਂਸ ਨੇ ਉਸਦਾ ਇਹ ਰੂਪ ਪਹਿਲੀ ਵਾਰ ਦੇਖਿਆ ਹੈ।
ਕ੍ਰਿਸ ਗੇਲ ਨੇ ਆਪਣੀ ਇਸ ਵੀਡੀਓ ਦੇ ਨਾਲ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਮੈਨੂੰ ਮੁਆਫ ਕਰਨਾ। ਤੁਸੀਂ ਸਾਨੂੰ ਖਾਣਾ ਖਿਲਾਉਣ ਦੇ ਲਈ ਬਹੁਤ ਸੰਘਰਸ਼ ਕੀਤਾ ਹੈ। ਅਸੀਂ ਬਹੁਤ ਗੱਲਾਂ ਕਰਾਂਗੇ। ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਦਾ ਰਹਾਂਗਾ। ਗੇਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਪੜ੍ਹੋ- ਹੋਰਨਾਂ ਦੇਸ਼ਾਂ ਦੇ ਕੋਵਿਡ-ਨਿਯਮ ਕਦੇ ਨਾ ਤੋੜਨ ਖਿਡਾਰੀ : ਭਾਰਤੀ ਖੇਡ ਮੰਤਰੀ
ਜ਼ਿਕਰਯੋਗ ਹੈ ਕਿ ਕ੍ਰਿਸ ਗੇਲ ਦੀ ਮਾਂ ਦਾ ਦਿਹਾਂਤ ਸਾਲ 2018 'ਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਿਆ ਸੀ। ਕ੍ਰਿਸ ਗੇਲ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ। ਕ੍ਰਿਸ ਗੇਲ ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਪੰਜਾਬ ਕਿੰਗਜ਼ ਵਲੋਂ ਖੇਡਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਨੇ ਆਈ. ਪੀ. ਐੱਲ. 'ਚ ਖੇਡੇ 8 ਮੈਚਾਂ 'ਚ 178 ਦੌੜਾਂ ਬਣਾਈਆਂ ਸਨ ਪਰ ਕੋਰੋਨਾ ਵਾਇਰਸ ਕਾਰਨ ਆਈ. ਪੀ. ਐੱਲ. ਨੂੰ ਮੁਲੱਤਵੀ ਕਰ ਦਿੱਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ
NEXT STORY