ਜਲੰਧਰ- ਇੰਗਲੈਂਡ ਦਾ ਆਲਰਾਊਂਡਰ ਬੇਨ ਸਟੋਕਸ ਇਨ੍ਹੀਂ ਦਿਨੀਂ ਨਾਈਟ ਕਲੱਬ ਦੇ ਬਾਹਰ ਹੋਏ ਝਗੜੇ ਦੇ ਮਾਮਲੇ ਵਿਚ ਅਦਾਲਤ ਦੇ ਚੱਕਰ ਕੱਢ ਰਿਹਾ ਹੈ। ਇਸ ਦੌਰਾਨ ਹਰ ਪੇਸ਼ੀ 'ਤੇ ਉਸ ਦੇ ਨਾਲ ਆ ਰਹੀ ਪਤਨੀ ਕਲੇਅਰ ਰੈਟਕਲਿੱਫ ਵੀ ਖੂਬ ਚਰਚੇ ਬਟੋਰ ਰਹੀ ਹੈ। ਕਲੇਅਰ ਬੀਤੇ ਦਿਨੀਂ ਉਦੋਂ ਚਰਚਾ ਵਿਚ ਆਈ ਸੀ, ਜਦੋਂ ਉਸ ਨੇ ਖੁਦ ਨੂੰ ਕ੍ਰਿਕਟ ਵਿਡੋ ਤੇ ਦੋ ਸ਼ੈਤਾਨ ਬੱਚਿਆਂ ਦੀ ਮਾਂ ਐਲਾਨ ਕੀਤਾ ਸੀ।
ਦਰਅਸਲ, ਕਲੇਅਰ ਦੇ ਪਿਤਾ ਦੇ 2013 'ਚ ਦਿਹਾਂਤ ਤੋਂ ਬਾਅਦ ਸਟੋਕਸ ਨੇ ਉਸ ਦੇ ਨਾਲ ਮੰਗਣੀ ਕਰ ਲਈ ਸੀ। ਉਸੇ ਸਾਲ ਇਨ੍ਹਾਂ ਦੇ ਘਰ ਬੇਟੇ ਲੇਟਨ ਨੇ ਜਨਮ ਲਿਆ। ਫਿਰ 2015 ਵਿਚ ਇਨ੍ਹਾਂ ਦੇ ਘਰ ਬੇਟੀ ਲਿੱਬੀ ਆਈ। ਲੇਟਨ ਬਾਰ ਗੱਲ ਕਰਦਿਆਂ ਕਲੇਅਰ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਬੇਨ ਦੀ ਤਰ੍ਹਾਂ ਲੇਟਨ ਨੂੰ ਵੀ ਕ੍ਰਿਕਟ ਦਾ ਬਹੁਤ ਸ਼ੌਕ ਹੈ। ਬੇਨ ਜਦੋਂ ਵੀ ਘਰ ਹੁੰਦਾ ਹੈ, ਬੇਟੇ ਨਾਲ ਸਾਰਾ ਸਮਾਂ ਕ੍ਰਿਕਟ ਖੇਡਣ ਵਿਚ ਹੀ ਬਿਤਾਉਂਦਾ ਹੈ। ਕਲੇਅਰ ਨੇ ਹੱਸਦੇ ਹੋਏ ਕਿਹਾ ਕਿ ਬੇਨ ਤਾਂ ਪਹਿਲਾਂ ਤੋਂ ਹੀ ਕ੍ਰਿਕਟ ਪ੍ਰਤੀ ਕਾਫੀ ਸਮਰਪਿਤ ਹੈ, ਅਜਿਹੀ ਹਾਲਤ ਵਿਚ ਕਦੇ-ਕਦਾਈਂ ਉਹ ਖੁਦ ਨੂੰ ਕ੍ਰਿਕਟ ਵਿਡੋ ਹੀ ਸਮਝਣ ਲੱਗਦੀ ਹੈ। ਉਸ ਨੇ ਕਿਹਾ ਕਿ ਮੇਰੇ ਦੋ ਸ਼ੈਤਾਨ ਬੱਚੇ ਹੀ ਮੇਰੀ ਜ਼ਿੰਦਗੀ ਜਿਊਣ ਦਾ ਸਹਾਰਾ ਹਨ।
ਕਲੇਅਰ ਤੇ ਬੇਨ ਨੇ ਪਿਛਲੇ ਸਾਲ ਅਕਤੂਬਰ ਵਿਚ ਵਿਆਹ ਕੀਤਾ ਸੀ। ਉਸ ਦੇ ਵਿਆਹ ਵਿਚ ਸਟੂਅਰਟ ਬ੍ਰਾਡ, ਜੋਸ ਬਟਲਰ, ਇਯੋਨ ਮੋਰਗਨ, ਇਯਾਨ ਬੈੱਲ, ਪਾਲ ਕੋਲਿੰਗਵੁਡ ਤੋਂ ਇਲਾਵਾ ਸੈਮ ਬਿਲਿੰਗ ਤੇ ਸਕਾਟ ਬਾਰਥਵਿਕ ਵੀ ਪਹੁੰਚੇ ਸਨ।
ਸਟੋਕਸ ਨੂੰ ਢੁਕਵੀਂ ਸਜ਼ਾ ਮਿਲ ਚੁੱਕੀ ਹੈ : ਵਾਨ
NEXT STORY