ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਦੌਰੇ ਲਈ ਰਵਾਨਾ ਹੋ ਗਈ ਹੈ। ਟੀਮ ਨੂੰ ਇਸ ਦੌਰੇ 'ਤੇ 3 ਟੀ-20, 3 ਵਨ ਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਵੈਸਟਇੰਡੀਜ਼ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੁੰਬਈ ਵਿਖੇ ਪ੍ਰੈਸ ਕੰਫ੍ਰੈਂਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵੀ ਸ਼ਾਸਤਰੀ ਦੇ ਇਕ ਜਵਾਬ ਨੇ ਪ੍ਰੈਸ ਕੰਫ੍ਰੈਂਸ 'ਚ ਮੌਜੂਦ ਸਾਰੇ ਲੋਕਾਂ ਨੂੰ ਹੱਸਣ 'ਤੇ ਮਜਬੂਰ ਕਰ ਦਿੱਤਾ। ਇੱਥੇ ਤੱਕ ਕਿ ਕਪਤਾਨ ਵਿਰਾਟ ਕੋਹਲੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ।

ਦਰਅਸਲ, ਪ੍ਰੈਸ ਕੰਫ੍ਰੈਂਸ ਦੌਰਾਨ ਇਕ ਪੱਤਰਕਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਪੁੱਛਿਆ ਗਿਆ ਸੀ ਕਿ ਕ੍ਰਿਕਟਰਾਂ ਦੀ ਪਤਨੀ ਵਿਚਾਲੇ ਲੜਾਈ ਚੱਲ ਰਹੀ ਹੈ? ਹਾਲਾਂਕਿ ਇਹ ਸਵਾਲ ਪੁੱਛਿਆ ਤਾਂ ਵਿਰਾਟ ਕੋਹਲੀ ਤੋਂ ਗਿਆ ਸੀ ਪਰ ਉਸਦੇ ਜਵਾਬ ਦੇਣ ਤੋਂ ਪਹਿਲਾਂ ਰਵੀ ਸ਼ਾਸਤਰੀ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸ਼ਾਸਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਜਲਦੀ ਹੀ ਤੁਸੀਂ ਇਹ ਖਬਰ ਵੀ ਪੜੋਗੇ ਕਿ ਕ੍ਰਿਕਟਰਾਂ ਦੀਆਂ ਪਤਨੀਆਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰਨਗੀਆਂ। ਅਜਿਹੇ 'ਚ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ। ਹਾਲਾਂਕਿ ਵਿਰਾਟ ਕੋਹਲੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਅਜਿਹੀਆਂ ਖਬਰਾਂ ਬਕਵਾਸ ਹਨ। ਮੈਂ ਵੀ ਅਜਿਹੀਆਂ ਕੁਝ ਖਬਰਾਂ ਪੜੀਆਂ ਹਨ ਜੋ ਬਕਵਾਸ ਹਨ।

ਕੋਹਲੀ ਨੇ ਅੱਗੇ ਕਿਹਾ ਕਿ ਇਮਾਦਾਰੀ ਨਾਲ ਕਹਾਂ ਤਾਂ ਅਜਿਹੀਆਂ ਖਬਰਾਂ ਪੜਨਾ ਬਹੁਤ ਬੇਕਾਰ ਲਗਦਾ ਹੈ। ਮੈਂ ਕੁਝ ਜਨਤਕ ਈਵੈਂਟ ਵਿਚ ਗਿਆ ਹਾਂ, ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਸ਼ਾਨਦਾਰ ਖੇਡੇ ਪਰ ਝੂਠ ਪਰੋਸਣ ਦੇ ਚੱਕਰ ਵਿਚ ਤੱਥਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਕੁਝ ਲੋਕ ਝੂਠ ਨੂੰ ਵਿਸ਼ਵਾਸ ਲਾਇਕ ਬਣਾਉਣ 'ਚ ਲੱਗੇ ਹਨ।
ਸਿੰਧੂ ਥਾਈਲੈਂਡ ਓਪਨ ਤੋਂ ਹੱਟੀ, ਸਾਇਨਾ ਕਰੇਗੀ ਵਾਪਸੀ
NEXT STORY