ਸਾਓ ਪਾਓਲੋ– ਦੱਖਣੀ ਅਮਰੀਕਾ ਦੀ ਫੁੱਟਬਾਲ ਸੰਸਥਾ ਕਾਨਮੇਬੋਲ ਨੇ ਐਲਾਨ ਕੀਤਾ ਹੈ ਕਿ ਕੋਲੰਬੀਆ ਅਗਲੇ ਮਹੀਨੇ ਹੋਣ ਵਾਲੇ ਕੋਪਾ ਅਮਰੀਕਾ ਦਾ ਸਾਂਝਾ ਮੇਜ਼ਬਾਨ ਨਹੀਂ ਹੋਵੇਗਾ। ਕੋਲੰਬੀਆਈ ਰਾਸ਼ਟਰਪਤੀ ਇਵਾਨ ਡਿਊਕ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਗਿਆ ਹੈ ਜਦਕਿ ਉਦਘਾਟਨੀ ਮੈਚ ਵਿਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ।
ਇਹ ਖ਼ਬਰ ਪੜ੍ਹੋ- 1 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਆਯੋਜਨ ਸਥਾਨ ਨੂੰ ਲੈ ਕੇ ਹੋ ਸਕਦੈ ਫੈਸਲਾ
ਇਹ ਪਹਿਲਾ ਮੌਕਾ ਹੁੰਦਾ ਜਦਕਿ ਕੋਪਾ ਅਮਰੀਕਾ ਦਾ ਆਯੋਜਨ ਦੋ ਦੇਸ਼ਾਂ ਵਿਚ ਕੀਤਾ ਜਾਂਦਾ। ਅਰਜਨਟੀਨਾ ਇਸਦਾ ਦੂਜਾ ਮੇਜ਼ਬਾਨ ਦੇਸ਼ ਹੈ। ਕੋਲੰਬੀਆ ਦੇ ਅਧਿਕਾਰੀਆਂ ਨੇ ਇਸ ਫੈਸਲੇ ਤੋਂ ਕੁਝ ਘੰਟੇ ਪਹਿਲਾਂ ਕਾਨਮੇਬੋਲ ਨੂੰ ਟੂਰਨਾਮੈਂਟ ਨੂੰ ਮੁਲਤਵੀ ਕਰਨ ਲਈ ਕਿਹਾ ਸੀ। ਖੇਡ ਮੰਤਰੀ ਅਰਨੈਸਟੋ ਲੁਸੇਨਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਇਸਦਾ ਆਯੋਜਨ ਸਾਲ ਦੇ ਆਖਿਰ ਵਿਚ ਕੀਤਾ ਜਾਣਾ ਚਾਹੀਦਾ ਹੈ। ਕੋਪਾ ਅਮਰੀਕਾ ਦਾ ਆਯੋਜਨ 13 ਜੂਨ ਤੋਂ 10 ਜੁਲਾਈ ਵਿਚਾਲੇ ਹੋਣਾ ਹੈ। ਕਾਨਮੇਬੋਲ ਨੇ ਬਿਆਨ 'ਚ ਕਿਹਾ ਕਿ ਟੂਰਨਾਮੈਂਟ ਨੂੰ ਨਵੰਬਰ ਤਕ ਮੁਲਤਵੀ ਕਰਨਾ ਸੰਭਵ ਨਹੀਂ ਹੈ ਤੇ ਉਹ ਉਨ੍ਹਾਂ ਮੈਚਾਂ ਦੇ ਮੈਚ ਸਥਾਨਾਂ ਦੇ ਬਾਰੇ ਵਿਚ ਜਲਦ ਹੀ ਜਾਣਕਾਰੀ ਦੇਵੇਗਾ, ਜਿਹੜੇ ਕੋਲੰਬੀਆ ਵਿਚ ਖੇਡੇ ਜਾਣੇ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟਾ ਫਰਨਾਂਡੀਜ਼ ਨੇ ਕਿਹਾ ਸੀ ਕਿ ਅਰਜਨਟੀਨਾ ਕੋਪਾ ਅਮਰੀਕਾ ਦੇ ਸਾਰੇ ਮੈਚਾਂ ਦਾ ਆਯੋਜਨ ਕਰਨ ’ਤੇ ਵਿਚਾਰ ਕਰ ਸਕਦਾ ਹੈ।
ਇਹ ਖ਼ਬਰ ਪੜ੍ਹੋ- PSEB 24 ਮਈ ਨੂੰ ਐਲਾਨੇਗਾ 5ਵੀਂ ਦਾ ਨਤੀਜਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਡ੍ਰੈਸਿੰਗ ਰੂਮ ਵਿਵਾਦ ’ਤੇ ਬੋਲੇ ਆਸਿਫ, ਅਖ਼ਤਰ ਨੂੰ ਮੂੰਹ ਬੰਦ ਰੱਖਣ ਦੀ ਦਿੱਤੀ ਸਲਾਹ
NEXT STORY