ਦੁਬਈ– ਕੋਰੋਨਾ ਦੀ ਦੂਜੀ ਲਹਿਰ ਦੇ ਕਹਿਰ ਤੋਂ ਬਾਅਦ ਤੀਜੀ ਲਹਿਰ ਵਿਚ ਹਾਲਾਤ ’ਤੇ ਕੰਟਰੋਲ ਰੱਖਣ ਲਈ ਭਾਰਤ ਤਿਆਰੀਆਂ ਵਿਚ ਰੁੱਝਾ ਹੈ। ਅਜਿਹੇ ਵਿਚ ਟੀ-20 ਵਿਸ਼ਵ ਕੱਪ ਦਾ ਭਾਰਤ ਤੋਂ ਬਾਹਰ ਆਯੋਜਨ ਤੈਅ ਲੱਗਦਾ ਹੈ। ਇਸਦੇ ਮੱਦੇਨਜ਼ਰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) 1 ਜੂਨ ਨੂੰ ਆਪਣੀ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਵਿਸ਼ਵ ਕੱਪ ਦੇ ਆਯੋਜਨ ਸਥਾਨ ਨੂੰ ਲੈ ਕੇ ਫੈਸਲਾ ਲੈ ਸਕਦਾ ਹੈ। ਉਥੇ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਸੀ. ਸੀ. ਦੀ ਮੀਟਿੰਗ ਤੋਂ ਦੋ ਦਿਨ ਪਹਿਲਾਂ 29 ਮਈ ਨੂੰ ਆਪਣੀ ਹੰਗਾਮੀ ਵਿਸ਼ੇਸ਼ ਆਮ ਮੀਟਿੰਗ (ਐੱਮ. ਜੀ. ਸੀ.) ਬੁਲਾਈ ਹੈ। ਪੂਰੀ ਉਮੀਦ ਹੈ ਕਿ ਬੀ. ਸੀ. ਸੀ. ਆਈ. ਦੀ ਇਸ ਮੀਟਿੰਗ 'ਚ 1 ਜੂਨ ਨੂੰ ਹੋਣ ਵਾਲੀ ਆਈ. ਸੀ. ਸੀ. ਦੀ ਮੀਟਿੰਗ ਵਿਚ ਆਪਣਾ ਸਟੈਂਡ ਰੱਖਣ ਨੂੰ ਲੈ ਕੇ ਚਰਚਾ ਹੋ ਸਕਦੀ ਹੈ।
ਦਰਅਸਲ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਈ. ਪੀ. ਐੱਲ. ਵਿਚਾਲੇ ਹੀ ਮੁਲਤਵੀ ਹੋਣ ਤੋਂ ਬਾਅਦ ਤੋਂ ਬੀ. ਸੀ. ਸੀ. ਆਈ. ਦੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਦਾਅਵੇ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ। ਉਧਰ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਅਧਿਕਾਰੀ ਮਿਲ ਕੇ ਕੋਰੋਨਾ ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਕਰ ਰਹੇ ਹਨ। ਅਜਿਹੇ ਵਿਚ ਆਈ. ਸੀ. ਸੀ. ਦੇ ਨਿਰਦੇਸ਼ਕ ਤੇ ਪ੍ਰਬੰਧਕ ਸਥਿਤੀ ’ਤੇ ਨਜ਼ਰ ਬਣਾਈ ਹੋਏ ਹਨ।
ਟੀ-20 ਵਿਸ਼ਵ ਕੱਪ ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਸ਼ਿਫਟ ਹੋਣ ਦੀ ਸੰਭਾਵਨਾ ’ਤੇ ਇਕ ਜਾਣਕਾਰ ਸੂਤਰ ਨੇ ਕਿਹਾ,‘‘ਆਈ. ਸੀ. ਸੀ. ਹਾਲਾਤ ਤੋਂ ਅਣਜਾਣ ਨਹੀਂ ਹੈ ਪਰ 1 ਜੂਨ ਨੂੰ ਕਾਰਜਕਾਰੀ ਬੋਰਡ ਵਿਚ ਕੀ ਫੈਸਲਾ ਹੋਵੇਗਾ, ਇਸਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਹੈ।’’ ਜ਼ਿਕਰਯੋਗ ਹੈ ਕਿ ਯੂ. ਏ. ਈ. ਨੂੰ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਟੀ-20 ਵਿਸ਼ਵ ਕੱਪ ਲਈ ਰਿਜ਼ਰਵ ਆਯੋਜਨ ਸਥਾਨ ਦੇ ਰੂਪ ਵਿਚ ਰੱਖਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਾਰਾਡੋਨਾ ਦੇ ਇਲਾਜ ’ਚ ਲਾਪ੍ਰਵਾਹੀ ਵਰਤਣ ਵਾਲੇ 7 ਸਿਹਤ ਕਰਮਚਾਰੀਆਂ ’ਤੇ ਚੱਲੇਗਾ ਕੇਸ
NEXT STORY