ਲੰਡਨ— ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾ ਐਲਿਸਟੀਅਰ ਕੁਕ ਭਾਰਤ ਖਿਲਾਫ ਓਵਲ ਮੈਦਾਨ 'ਤੇ ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਰਹੇ ਹਨ। ਕੁਕ ਇਸ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣਗੇ। ਕੁਕ ਦਾ ਇਹ ਭਾਰਤ ਖਿਲਾਫ 30ਵਾਂ ਟੈਸਟ ਮੈਚ ਹੈ। ਇਸ ਦੇ ਨਾਲ ਹੀ ਉਹ ਭਾਰਤ ਖਿਲਾਫ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੰਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ। ਓਵਲ 'ਚ ਕੁਲ ਭਾਰਤ ਖਿਲਾਫ ਆਪਣਾ 30ਵਾਂ ਟੈਸਟ ਮੈਚ ਖੇਡ ਰਹੇ ਹਨ। ਪੋਂਟਿੰਗ ਨੇ ਭਾਰਤ ਖਿਲਾਫ 29 ਮੈਚ ਖੇਡੇ ਹਨ।
ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਕਲਾਈਵ ਲਾਯਡ, ਵਿਵਿਅਨ ਰਿਚਰਡਸ ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮਿਯਾਂਦਾਦ ਨੇ ਭਾਰਤ ਖਿਲਾਫ 28 ਟੈਸਟ ਮੈਚ ਖੇਡੇ ਹਨ। ਇੰਗਲੈਂਡ ਵਲੋਂ ਖੇਡਣ ਵਾਲੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ (27) ਚੌਥੇ ਤੇ ਵੈਸਟਇੰਡੀਜ਼ ਦੇ ਸ਼ਿਵਨਾਰਾਇਣ ਚੰਦਰਪਾਲ (25) 5ਵੇਂ ਸਥਾਨ 'ਤੇ ਹਨ।
ਪੋਂਟਿੰਗ ਦੇ ਨਾਂ ਭਾਰਤ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹੈ। ਪੋਂਟਿੰਗ ਨੇ 29 ਮੈਚਾਂ 'ਚ 2555 ਦੌੜਾਂ ਬਣਾਈਆਂ ਸਨ। ਕਲਾਈਵ ਲਾਯਡ ਦੇ ਨਾਂ 2344, ਮਿਯਾਂਦਾਦ ਦੇ ਨਾਂ 2228 ਤੇ ਚੰਦਰਪਾਲ ਦੇ ਨਾਂ ਭਾਰਤ ਖਿਲਾਫ 2171 ਦੌੜਾਂ ਹਨ। ਕੁਕ ਨੇ ਇਸ ਮੈਚ ਤੋਂ ਪਹਿਲਾਂ ਭਾਰਤ ਖਿਲਾਫ 29 ਟੈਸਟ ਮੈਚਾਂ 'ਚ 2213 ਦੌੜਾਂ ਬਣਾਈਆਂ ਹਨ।
ਸੀਰੀਜ਼ ਦੇ ਪੰਜਾਂ ਮੈਚਾਂ 'ਚ ਟਾਸ ਹਾਰਨ ਵਾਲਾ ਤੀਸਰਾ ਭਾਰਤੀ ਕਪਤਾਨ ਬਣਿਆ ਕੋਹਲੀ
NEXT STORY