ਮੈਨਚੈਸਟਰ- ਮੈਨਚੇਸਟਰ ਸਿਟੀ ਦੇ ਮੈਨੇਜਰ ਪੇਪ ਗੁਆਰਡੀਓਲਾ ਤੇ ਸੱਤ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਕਾਂਤਵਾਸ ਕਰ ਦਿੱਤਾ ਗਿਆ ਹੈ ਜਦਕਿ ਸੀਰੀ ਏ ਕੀਚਾਰ ਟੀਮ ਨੂੰ ਇਕਾਂਤਵਾਸ ਵਿਚ ਰਹਿਣ ਦਾ ਆਦੇਸ਼ ਦਿੱਤਾ ਗਿਆ, ਜਿਸ ਦੌਰਾਨ ਉਹ ਵੀਰਵਾਰ ਨੂੰ ਮੈਚ ਨਹੀਂ ਖੇਡ ਸਕੀ। ਮੈਨਚੈਸਟਰ ਸਿਟੀ ਨੇ ਸੰਕੇਤ ਦਿੱਤਾ ਕਿ ਉਸਦੀ ਯੋਜਨਾ ਐੱਫ. ਏ. ਕੱਪ ਮੈਚ ਵਿਚ ਸ਼ੁੱਕਰਵਾਰ ਨੂੰ ਸਵਿੰਡਨ ਦੇ ਵਿਰੁੱਧ ਖੇਡਣ ਦੀ ਹੈ, ਜਿਸ ਵਿਚ ਸਹਾਇਕ ਕੋਚ ਰੋਡੋਲਫੋ ਬੋਰੇਲ ਜ਼ਿੰਮੇਦਾਰੀ ਸੰਭਾਲਣਗੇ।
ਇਹ ਖ਼ਬਰ ਪੜ੍ਹੋ- AUS v ENG : ਖਵਾਜਾ ਦਾ ਸ਼ਾਨਾਦਰ ਸੈਂਕੜਾ, ਆਸਟਰੇਲੀਆ ਦਾ ਮਜ਼ਬੂਤ ਸਕੋਰ

ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਚੈਂਪੀਅਨ ਨੇ ਕਿਹਾ ਕਿ ਗੁਆਰਡੀਓਲਾ ਉਨ੍ਹਾਂ 14 ਬੈਕਰੂਮ ਸਟਾਫ ਤੇ ਸੱਤ ਖਿਡਾਰੀਆਂ ਵਿਚ ਸ਼ਾਮਲ ਹਨ ਜੋ ਕੋਵਿਡ-19 ਸਬੰਧਿਤ ਕਾਰਨਾਂ ਕਰਕੇ ਇਕਾਂਤਵਾਸ ਵਿਚ ਰਹਿ ਰਹੇ ਹਨ। ਇੰਗਲੈਂਡ ਵਿਚ ਸੰਕਰਮਿਤ ਵਿਅਕਤੀ ਦੇ ਉਸ ਕਰੀਬੀ ਸੰਪਰਕ ਨੂੰ ਵੀ ਇਕਾਂਤਵਾਸ ਵਿਚ ਰਹਿਣਾ ਪਿਆ ਹੈ, ਜਿਸਦਾ ਟੀਕਾਕਰਨ ਨਹੀਂ ਹੋਇਆ ਹੈ। ਇਸ ਦੌਰਾਨ ਸੀਰੀ ਏ ਦੇ ਵੀਰਵਾਰ ਨੂੰ ਹੋਣ ਵਾਲੇ 10 ਵਿਚੋਂ ਘੱਟ ਤੋਂ ਘੱਟ ਮੈਚ ਨਹੀਂ ਖੇਡੇ ਜਾਣਗੇ, ਕਿਉਂਕਿ ਸਥਾਨਕ ਸਿਹਤ ਅਧਿਕਾਰੀਆਂ ਨੇ ਵੱਧਦੇ ਕੋਰੋਨਾ ਵਾਇਰਸ ਮਾਮਲਿਆਂ ਦੇ ਚੱਲਦੇ ਟੀਮਾਂ ਨੂੰ ਇਕਾਂਤਵਾਸ ਵਿਚ ਰਹਿਣ ਦਾ ਆਦੇਸ਼ ਦਿੱਤਾ ਹੈ। ਫ੍ਰੈਂਚ ਲੀਗ ਵਿਚ ਪਿਛਲੀ ਚੈਂਪੀਅਨ ਲਿਲੀ ਤੇ ਲੋਰੀਐਂਟ ਦੀ ਟੀਮ ਵਿਚ ਕਾਫੀ ਜ਼ਿਆਦਾ ਗਿਣਤੀ 'ਚ ਪਾਜ਼ੇਟਿਵ ਨਤੀਜੇ ਆਏ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SA v IND : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
NEXT STORY