ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਫੈਲਣ ਨਾਲ ਭਾਵੇਂ ਹੀ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਪਰ ਬੈਡਮਿੰਟਨ ਦੀ ਵਿਸ਼ਵ ਸੰਸਥਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦਾ ਅਜੇ ਟੋਕੀਓ ਖੇਡਾਂ ਦੇ ਕੁਆਲੀਫਿਕੇਸ਼ਨ ਸਮੇਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਹੁਣ ਤਕ ਚਾਰ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਲਿੰਗਸ਼ੂਈ ਚੀਨ ਮਾਸਟਰਸ (25 ਫਰਵਰੀ ਤੋਂ 1 ਮਾਰਚ), ਵੀਅਤਨਾਮ ਇੰਟਰਨੈਸ਼ਨਲ ਚੈਲੰਜ (24-29 ਮਾਰਚ), ਜਰਮਨ ਓਪਨ (3 ਤੋਂ 8 ਮਾਰਚ) ਤੇ ਪੋਲਿਸ਼ ਓਪਨ (26-29) ਸ਼ਾਮਲ ਹਨ।
ਦੱਖਣੀ ਅਫਰੀਕਾ ਨੂੰ ਲੱਗਾ ਵੱਡਾ ਝਟਕਾ, ਭਾਰਤ ਖਿਲਾਫ ਵਨ-ਡੇ ਸੀਰੀਜ਼ ਤੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼
NEXT STORY