ਬਿ੍ਰਸਬੇਨ- ਵਿਕਟ ਦੇ ਪਿੱਛੇ ਆਪਣੇ ਪ੍ਰਦਰਸ਼ਨ ਕਾਰਨ ਆਲੋਚਨਾ ਝੱਲਣ ਵਾਲੇ ਰਿਸ਼ਭ ਪੰਤ ਦਾ ਬਚਾਅ ਕਰਦੇ ਹੋਏ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਨੇ ਕਿਹਾ ਕਿ ਉਹ ਮੈਚ ਜੇਤੂ ਹੈ ਅਤੇ ਵਿਦੇਸ਼ੀ ਧਰਤੀ ’ਤੇ ਇਕ ਪ੍ਰਭਾਵਸ਼ਾਲੀ ਖਿਡਾਰੀ ਹੈ। ਪੰਤ (138 ਗੇਂਦਾਂ ’ਚ 89 ਅਜੇਤੂ ਦੌੜਾਂ) ਨੇ ਆਪਣੀ ਭਾਵਨਾਵਾਂ ’ਤੇ ਕਾਬੂ ਰੱਖਦੇ ਹੋਏ ਬੱਲੇਬਾਜ਼ੀ ਕੀਤੀ ਅਤੇ ਆਸਟਰੇਲੀਆ ਵਿਰੁੱਧ ਚਾਰ ਮੈਚਾਂ ਦੀ ਸੀਰੀਜ਼ ਦੇ ਆਖਰੀ ਮੁਕਾਬਲੇ ’ਚ ਇੱਥੇ ਮੰਗਲਵਾਰ ਨੂੰ ਭਾਰਤੀ ਟੀਮ ਨੇ ਤਿੰਨ ਵਿਕਟਾਂ ਨਾਲ ਜਿੱਤ ਹਾਸਲ ਕੀਤੀ।
ਸ਼ਾਸ਼ਤਰੀ ਨੇ ਕਿਹਾ ਕਿ ਅਸੀਂ ਵਿਦੇਸ਼ ’ਚ ਪੰਤ ਨੂੰ ਟੀਮ ’ਚ ਰੱਖਦੇ ਹਾਂ ਕਿਉਂਕਿ ਉਹ ਇਕ ਮੈਚ ਜੇਤੂ ਹੈ। ਜਦੋਂ ਉਹ ਵਿਕਟ ਦੇ ਪਿੱਛੇ ਵਧੀਆ ਨਹੀਂ ਖੇਡਦਾ ਹਾਂ ਲੋਕ ਉਸਦੀ ਆਲੋਚਨਾ ਕਰਦੇ ਹਨ ਪਰ ਉਹ ਤੁਹਾਨੂੰ ਇਸ ਤਰ੍ਹਾਂ ਮੈਚ ਜਿੱਤਣ ’ਚ ਮਦਦ ਕਰ ਸਕਦਾ ਹੈ। ਜੇਕਰ ਉਹ ਸਿਡਨੀ ’ਚ ਕੁਝ ਸਮੇਂ ਦੇ ਲਈ ਰੁੱਕ ਜਾਂਦਾ ਤਾਂ ਉਹ ਸਾਨੂੰ ਉੱਥੇ ਵੀ ਜਿੱਤ ਦਿਵਾ ਸਕਦਾ ਸੀ। ਉਹ ਸ਼ਾਨਦਾਰ ਹੈ ਅਤੇ ਇਸ ਲਈ ਅਸੀਂ ਉਸਦਾ ਸਮਰਥਨ ਕਰਦੇ ਹਾਂ।
ਸ਼ਾਸ਼ਤਰੀ ਨੇ ਕਿਹਾ ਕਿ ਪਹਿਲੇ ਟੈਸਟ ਤੋਂ ਬਾਅਦ ਟੀਮ ਦੇ ਨਾਲ ਨਹੀਂ ਹੋਣ ਦੇ ਬਾਵਜੂਦ ਕੋਹਲੀ ਦੀਆਂ ਗੱਲਾਂ ਨੇ ਪੂਰੀ ਟੀਮ ਨੂੰ ਪ੍ਰਭਾਵਿਤ ਕੀਤਾ। ਕੋਹਲੀ ਪਹਿਲੇ ਟੈਸਟ ਤੋਂ ਬਾਅਦ ਭਾਰਤ ਚੱਲ ਗਏ ਸਨ। ਇਹ ਟੀਮ ਰਾਤੋ ਰਾਤ ਨਹੀਂ ਬਣੀ ਹੈ। ਵਿਰਾਟ ਇੱਥੇ ਨਹੀਂ ਹੋਣ ਦੇ ਬਾਵਜੂਦ ਸਾਡੇ ਨਾਲ ਸੀ। ਉਸ ਦੀਆਂ ਗੱਲਾਂ ਸਭ ਨੂੰ ਪ੍ਰਭਾਵਿਤ ਕਰ ਰਹੀਆਂ ਸੀ। ਰਹਾਣੇ ਭਾਵੇਂ ਹੀ ਸ਼ਾਂਤ ਦਿਖੇ ਪਰ ਉਹ ਅੰਦਰ ਤੋਂ ਇਕ ਮਜ਼ਬੂਤ ਇਨਸਾਨ ਹਨ।
ਸ਼ਾਸ਼ਤਰੀ ਨੇ ਇਤਿਹਾਸਕ ਸੀਰੀਜ਼ ਜਿੱਤ ’ਚ ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ ਅਤੇ ਟੀ. ਨਟਰਾਜਨ ਵਰਗੇ ਨਵੇਂ ਖਿਡਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਾਸ਼ਿੰਗਟਨ ਸੁੰਦਰ ਨੈੱਟ ਗੇਂਦਬਾਜ਼ ਦੇ ਤੌਰ ’ਤੇ ਆਏ ਸਨ, ਨਟਰਾਜਨ ਨੈੱਟ ਗੇਂਦਬਾਜ਼ ਸੀ ਪਰ ਉਨ੍ਹਾਂ ਨੇ ਬਿਹਤਰੀਨ ਖੇਡ ਦਿਖਾਇਆ। ਸੁੰਦਰ ਨੇ ਅਜਿਹੀ ਬੱਲੇਬਾਜ਼ੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਹੀ 20 ਟੈਸਟ ਖੇਡਿਆ ਹੋਵੇ। ਸ਼ਾਰਦੁਲ ਦੇ ਨਾਲ ਵੀ ਅਜਿਹਾ ਹੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੈਚ ਤੋਂ ਬਾਅਦ ਰਹਾਣੇ ਨੇ ਜਿੱਤਿਆ ਦਿਲ, ਲਿਓਨ ਨੂੰ ਦਿੱਤੀ ਭਾਰਤੀ ਟੀਮ ਦੀ ਜਰਸੀ
NEXT STORY