ਸਪੋਰਟਸ ਡੈਸਕ— ਲਾਸ ਏਂਜਲਸ 'ਚ 2028 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਦਰਸ਼ਕਾਂ ਨੂੰ ਕ੍ਰਿਕਟ ਦੇ ਮੁਕਾਬਲੇ ਵੀ ਦੇਖਣ ਨੂੰ ਮਿਲ ਸਕਦੇ ਹਨ। ਇਸ ਸਬੰਧੀ ਕ੍ਰਿਕਟ ਦਾ ਵਿਸ਼ਵ ਪੱਧਰੀ ਅਦਾਰਾ ਆਈ. ਸੀ. ਸੀ. ਇਸ ਦਿਸ਼ਾ ਵੱਲ ਤੇਜ਼ੀ ਨਾਲ ਕੋਸ਼ਿਸ਼ ਕਰ ਰਿਹਾ ਹੈ। ਬੀ. ਸੀ. ਸੀ. ਆਈ. ਹਾਲ ਹੀ 'ਚ ਰਾਸ਼ਟਰੀ ਡੋਪਿੰਗ ਅਦਾਰੇ (ਨਾਡਾ) ਦੇ ਤਹਿਤ ਆਇਆ ਹੈ ਜੋ ਕਿ ਵਿਸ਼ਵ ਡੋਪਿੰਗ ਅਦਾਰੇ (ਵਾਡਾ) ਤੋਂ ਮਾਨਤਾ ਪ੍ਰਾਪਤ ਹੈ।

ਇਕ ਵੈੱਬਸਾਈਟ ਨੇ ਗੈਟਿੰਗ ਦੇ ਹਵਾਲੇ ਤੋਂ ਲਿਖਿਆ ਕਿ ਅਸੀਂ ਮਨੂ ਸਵਾਹਨੇ ਨਾਲ ਗੱਲ ਕਰ ਰਹੇ ਹਾਂ ਅਤੇ ਉਹ ਇਸ ਗੱਲ ਨੂੰ ਲੈ ਕੇ ਬੇਹੱਦ ਉਮੀਦ 'ਚ ਹਨ ਕਿ ਕ੍ਰਿਕਟ ਨੂੰ 2028 ਓਲੰਪਿਕ 'ਚ ਜਗ੍ਹਾ ਮਿਲ ਸਕਦੀ ਹੈ। ਇਸ 'ਤੇ ਹੀ ਉਹ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ। ਇਹ ਵਿਸ਼ਵ ਪੱਧਰ 'ਤੇ ਕ੍ਰਿਕਟ ਲਈ ਵੱਡੀ ਗੱਲ ਹੋਵੇਗੀ। ਗੈਟਿੰਗ ਨੇ ਅੱਗੇ ਕਿਹਾ ਕਿ ਓਲੰਪਿਕ ਦੇ ਖੇਡ ਕਰੀਬ ਦੋ ਹਫਤੇ ਤਕ ਚਲਦੇ ਹਨ। ਅਜਿਹੇ 'ਚ ਮੈਨੂੰ ਨਹੀਂ ਲਗਦਾ ਕਿ ਕ੍ਰਿਕਟ ਨੂੰ ਇਸ 'ਚ ਸ਼ਾਮਲ ਕਰਨ 'ਚ ਕੋਈ ਦਿੱਕਤ ਆਵੇਗੀ। ਹਾਲ ਹੀ 'ਚ ਐਲਾਨ ਕੀਤਾ ਗਿਆ ਸੀ ਕਿ ਮਹਿਲਾ ਕ੍ਰਿਕਟ ਨੂੰ 2022 'ਚ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਲ ਕੀਤਾ ਜਾਵੇਗਾ। ਗੈਟਿੰਗ ਨੇ ਨਾਲ ਹੀ ਕਿਹਾ ਕਿ ਆਉਣ ਵਾਲੇ ਹਫਤਿਆਂ 'ਚ ਇਸ ਗੱਲ ਦੀ ਪੁਸ਼ਟੀ ਹੋ ਜਾਵੇਗੀ।
ਮਹਾਰਾਸ਼ਟਰ ਸਕੁਐਸ਼ ਓਪਨ 'ਚ ਮਹੇਸ਼ ਅਤੇ ਉਰਵਸ਼ੀ ਕਰਨਗੇ ਅਗਵਾਈ
NEXT STORY