ਸਪੋਰਟਸ ਡੈਸਕ— ਪੈਟ ਕਮਿੰਸ ਤੇ ਸਟੀਵ ਸਮਿਥ ਸਮੇਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ’ਚ ਖੇਡਣ ਵਾਲੇ ਆਸਟਰੇਲੀਆਈ ਕ੍ਰਿਕਟਰ, ਅਧਿਕਾਰੀ ਤੇ ਕੁਮੈਂਟੇਟਰਾਂ ਸਮੇਤ ਕੁਲ 38 ਮੈਂਬਰ 10 ਦਿਨ ਮਾਲਦੀਵ ’ਚ ਬਿਤਾਉਣ ਤੋਂ ਬਾਅਦ ਸਿਡਨੀ ਪਹੁੰਚੇ। ਇਸ ’ਤੇ ਕ੍ਰਿਕਟ ਆਸਟਰੇਲੀਆ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਧੰਨਵਾਦ ਕੀਤਾ ਹੈ।
ਭਾਰਤ ’ਚ ਕੋਵਿਡ-19 ਦੀ ਦੂਜੀ ਲਹਿਰ ਨਾਲ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਆਸਟਰੇਲੀਆ ਨੇ ਭਾਰਤ ’ਤੇ ਯਾਤਰਾ ਪਾਬੰਦੀਆਂ ਲਾਈਆਂ ਜਿਸ ਕਾਰਨ ਆਈ. ਪੀ. ਐੱਲ. ਮੁਲਤਵੀ ਹੋਣ ਦੇ ਲਗਭਗ 2 ਹਫ਼ਤੇ ਬਾਅਦ ਆਸਟਰੇਲੀਆਈ ਕ੍ਰਿਕਟ ਆਪਣੇ ਵਤਨ ਪਰਤੇ ਸਕੇ। ਆਈ. ਪੀ. ਐੱਲ. ਦੀਆਂ ਵੱਖ-ਵੱਖ ਟੀਮਾਂ ’ਚ ਕੋਵਿਡ-19 ਦੇ ਮਾਮਲੇ ਪਾਏ ਜਾਣ ਦੇ ਬਾਅਦ 4 ਮਈ ਨੂੰ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਸੀ। ਕ੍ਰਿਕਟ ਆਸਟਰੇਲੀਆ ਦੇ ਚੀਫ਼ ਨਿਕ ਹਾਕਲੇ ਨੇ ਕਿਹਾ, ਅਸੀਂ ਬਹੁਤ ਖ਼ੁਸ਼ ਹਾਂ। ਅਸੀਂ ਉਨ੍ਹਾਂ ਨੂੰ ਛੇਤੀ ਤੇ ਸੁਰੱਖਿਅਤ ਘਰ ਪਹੁੰਚਾਉਣ ਲਈ ਅਸਲ ’ਚ ਬੀ. ਸੀ. ਸੀ. ਆਈ. ਦੇ ਧੰਨਵਾਦੀ ਹਾਂ। ਜਦੋਂ ਤੋਂ ਉਹ ਆਏ ਹਨ, ਮੈਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਪਰ ਜ਼ਾਹਿਰ ਹੈ ਕਿ ਅਸੀਂ ਟੈਕਸਟ ਐਕਸਚੇਂਜ ’ਚ ਰਹੇ ਤੇ ਮੈਨੂੰ ਯਕੀਨ ਹੈ ਕਿ ਉਹ ਬਹੁਤ ਰਾਹਤ ਮਹਿਸੂਸ ਕਰਨਗੇ ਤੇ ਘਰ ਪਹੁੰਚਣ ’ਤੇ ਬਹੁਤ ਸ਼ਲਾਘਾ ਕਰਨਗੇ।
ਗੇਂਦ ਨਾਲ ਛੇੜਛਾੜ ਮਾਮਲੇ ’ਤੇ ਫਿਰ ਹੋ ਸਕਦੀ ਹੈ ਜਾਂਚ, ਬੇਨਕ੍ਰਾਫ਼ਟ ਨਾਲ ਕ੍ਰਿਕਟ ਆਸਟਰੇਲੀਆ ਨੇ ਕੀਤਾ ਸੰਪਰਕ
NEXT STORY