ਨਵੀਂ ਦਿੱਲੀ— 24 ਨਵੰਬਰ ਤੋਂ ਭਾਰਤ ਅਤੇ ਸ਼੍ਰੀਲੰਕਾ ਟੀਮ ਦੂਜਾ ਟੈਸਟ ਮੈਟ ਖੇਡਣ ਲਈ ਮੈਦਾਨ 'ਤੇ ਉਤਰੇਗੀ। ਭਾਰਤ ਲਈ ਓਪਨਰ ਬੱਲੇਬਾਜ਼ ਸ਼ਿਖਰ ਧਵਨ ਦੂਜੇ ਟੈਸਟ ਮੈਚ 'ਚ ਨਹੀਂ ਖੇਡੇਗਾ। ਸ਼ਿਖਰ ਧਵਨ ਨੇ ਆਪਣੀ ਨਿੱਜੀ ਕਾਰਨਾਂ ਦੇ ਚੱਲਦੇ ਖੁਦ ਨੂੰ ਦੂਜੇ ਟੈਸਟ ਮੈਚ ਤੋਂ ਅਲੱਗ ਕਰ ਲਿਆ ਹੈ।
ਇਸ ਦੌਰਾਨ ਹੁਣ ਸਾਰਿਆ ਸਾਹਮਣੇ ਇਹ ਸਵਾਲ ਹੈ ਕਿ ਦੂਜੇ ਟੈਸਟ ਮੈਚ 'ਚ ਸਿਰਫ ਕੇ. ਐੱਲ ਰਾਹੁਲ ਦੇ ਨਾਲ ਓਪਨਰ ਬੱਲੇਬਾਜ਼ ਕੌਣ ਕਰੇਗਾ। ਭਾਰਤੀ ਟੀਮ ਦੇ ਕੋਲ ਇਸ ਸਮੇਂ ਮੁਰਲੀ ਵਿਜੈ ਓਪਨਰ ਬੱਲੇਬਾਜ਼ ਦੇ ਤੌਰ 'ਤੇ ਮੌਜੂਦ ਹੈ। ਯਾਨੀ ਦੂਜੇ ਟੈਸਟ ਮੈਤ 'ਚ ਕੇ. ਐੱਲ ਰਾਹੁਲ ਦੇ ਨਾਲ ਮੁਰਲੀ ਵਿਜੈ ਓਪਨਿੰਗ ਕਰਦਾ ਹੋਇਆ ਨਜ਼ਰ ਆਵੇਗਾ।
ਜ਼ਿਕਰਯੋਗ ਹੈ ਕਿ ਮੁਰਲੀ ਵਿਜੈ ਮੈਦਾਨ 'ਤੇ ਉਤਰਦੇ ਜਦੋਂ ਮੈਦਾਨ 'ਤੇ ਬੱਲੇਬਾਜ਼ੀ ਕਰਨ ਉਤਰੇਗਾ ਤਾਂ ਲਗਭਗ 8 ਮਹੀਨੇ ਬਾਅਦ ਉਹ ਕਿਸੇ ਟੈਸਟ ਮੈਚ 'ਚ ਭਾਰਤ ਵਲੋਂ ਬੱਲੇਬਾਜ਼ ਕਰਦਾ ਹੋਇਆ ਨਜ਼ਰ ਆਵੇਗਾ। ਦੱਸਣਯੋਗ ਹੈ ਕਿ ਸੱਟ ਦੇ ਕਾਰਨ ਵਿਜੈ ਟੀਮ ਤੋਂ ਬਾਹਰ ਰਿਹਾ ਸੀ।
ਮੁਰਲੀ ਵਿਜੈ ਨੂੰ ਇਕ ਵਾਰ ਫਿਰ ਤੋਂ ਆਪਣੇ ਆਪ ਨੂੰ ਸਾਬਤ ਕਰਨ ਲਈ ਦੂਜੇ ਟੈਸਟ ਮੈਚ ਆਪਣੀ ਬੱਲੇਬਾਜ਼ੀ ਕਰਨੀ ਹੋਵੇਗੀ। ਕਿਉਂਕਿ ਤੀਜੇ ਟੈਸਟ ਮੈਚ 'ਚ ਧਵਨ ਇਕ ਵਾਰ ਫਿਰ ਟੀਮ ਦਾ ਹਿੱਸਾ ਹੋਵੇਗਾ ਇਸ 'ਚ ਦੋਵੇਂ ਬੱਲੇਬਾਜ਼ ਕੇ. ਐੱਲ. ਰਾਹੁਲ ਅਤੇ ਮੁਰਲੀ ਵਿਜੈ ਲਈ ਦੂਜਾ ਟੈਸਟ ਮੈਚ ਕਾਫੀ ਅਹਿੰਮ ਹੋਣ ਵਾਲਾ ਹੈ।
ਹਾਲਾਂਕਿ ਪਹਿਲੇ ਟੈਸਟ ਮੈਚ 'ਚ ਕੇ. ਐੱਲ ਰਾਹੁਲ ਨੇ ਵਧੀਆ ਪਰਫਾਰਮ ਕਰ ਕੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਦੌਰਾਨ ਵਿਜੈ ਲਈ ਦੂਜਾ ਟੈਸਟ ਮੈਚ 'ਚ ਆਪਣੇ ਆਪ ਨੂੰ ਫਿਰ ਤੋਂ ਸਾਬਤ ਕਰਨ ਦਾ ਮੌਕਾ ਹੋਵੇਗਾ। ਮੁਰਲੀ ਵਿਜੈ ਹੁਣ ਤੱਕ 51 ਟੈਸਟ ਮੈਚਾਂ 'ਚ 39.62 ਦੀ ਔਸਤ ਨਾਲ 3408 ਦੌੜਾਂ ਬਣਾ ਚੁੱਕਾ ਹੈ। ਇਸ ਦੌਰਾਨ ਉਸ ਨੇ 9 ਸੈਂਕੜੇ ਅਤੇ 15 ਅਰਧ ਸੈਂਕੜੇ ਲਗਾਏ।
ਯੂ.ਐੱਸ. ਓਪਨ ਸੋਨ ਤਗਮਾ ਜੇਤੂ ਨੇ ਸਰੀਰਕ ਸ਼ੋਸ਼ਣ ਦਾ ਕੀਤਾ ਖੁਲ੍ਹਾਸਾ
NEXT STORY