ਨਵੀਂ ਦਿੱਲੀ— ਕ੍ਰਿਕਟ 'ਚ ਕੁੱਝ ਵੀ ਹੋ ਸਕਦਾ ਹੈ ਇਸ ਗੱਲ ਨੂੰ ਅਸੀਂ ਸਾਰੇ ਜਾਣਦੇ ਹਾਂ। ਚਾਹੇ ਗੱਲ ਜਿੱਤ ਦੀ ਹੋਵੇ ਜਾਂ ਫਿਰ ਅਚਾਨਕ ਘਟਨਾ ਵਾਲੇ ਕੁੱਝ ਹਾਦਸਿਆਂ ਦੀ। ਅਜਿਹੀ ਹੀ ਇਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸ 'ਚ ਇਕ ਗੇਂਦ ਨਾਲ 3 ਖਿਡਾਰੀ ਜ਼ਖਮੀ ਹੋ ਗਏ। ਇਹ ਅਜਿਹੀ ਘਟਨਾ ਹੈ ਜੋ ਕ੍ਰਿਕਟ ਦੇ 140 ਸਾਲਾਂ ਦੇ ਇਤਿਹਾਸ 'ਚ ਸ਼ਾਇਦ ਹੀ ਕਦੇ ਕਿਸੇ ਨੇ ਦੇਖੀ ਹੋਵੇਗੀ।
ਜਾਣਕਾਰੀ ਮੁਤਾਬਕ ਡਾਨਕਾਸਟਰ ਅਤੇ ਫੂਟਸਕਰੇ ਅੇਜਵਾਟਰ ਕ੍ਰਿਕਟ ਕਲੱਬ 'ਚ ਮੈਚ ਖੇਡਿਆ ਗਿਆ ਸੀ। ਇਸ ਦੌਰਾਨ ਗੇਂਦਬਾਜ਼ ਨੇ ਜਦੋਂ ਗੇਂਦ ਕਰਾਈ ਤਾਂ ਸਟ੍ਰਾਈਕ 'ਤੇ ਖੜ੍ਹੇ ਬੱਲੇਬਾਜ਼ ਨੇ ਗੇਂਦ 'ਤੇ ਕਰਾਰੀ ਸ਼ਾਟ ਖੇਡੀ, ਗੇਂਦ ਸਿੱਧੀ ਨਾਨ ਸਟ੍ਰਾਇਕ 'ਤੇ ਖੜੇ ਬੱਲੇਬਾਜ਼ ਦੇ ਪੈਰਾਂ 'ਚ ਜਾ ਲੱਗੀ ਅਤੇ ਉਹ ਡਿੱਗ ਗਿਆ। ਉਥੇ ਸਟ੍ਰਾਇਕ 'ਤੇ ਖੜ੍ਹਾ ਬੱਲੇਬਾਜ਼ ਵੀ ਮੋਢੇ ਦੇ ਦਰਦ ਨਾਲ ਤੜਫ ਗਿਆ ਕਿਉਂਕਿ ਤੇਜ਼ ਸ਼ਾਟ ਖੇਡਣ ਕਾਰਨ ਉਸ ਦੇ ਮੋਢੇ 'ਤੇ ਸੱਟ ਲੱਗ ਗਈ।
ਅਜੇ ਦੋਵੇਂ ਖਿਡਾਰੀ ਦਰਦ 'ਚ ਹੀ ਸੀ ਕਿ ਇਸ ਵਿਚਾਲੇ ਗੇਂਦਬਾਜ਼ ਵੱਲ ਸਾਥੀ ਫਿਲਡਰ ਨੇ ਬਾਲ ਸੁੱਟੀ ਜੋ ਸਿੱਧੀ ਉਸ ਦੀ ਅੱਖ 'ਤੇ ਲੱਗ ਗਈ। ਗੇਂਦਬਾਜ਼ ਦਾ ਧਿਆਨ ਕਿਤੇ ਹੋਰ ਹੋਣ ਕਾਰਨ ਫੀਲਡਰ ਦੀ ਥ੍ਰੋਅ ਸਿੱਧੀ ਗੇਂਦਬਾਜ਼ ਦੀਆਂ ਅੱਖਾਂ 'ਤੇ ਲੱਗੀ, ਜਿਸ ਤੋਂ ਬਾਅਦ ਗੇਂਦਬਾਜ਼ ਵੀ ਦਰਦ ਨਾਲ ਤੜਫ ਕੇ ਜ਼ਮੀਨ 'ਤੇ ਲੰਬਾ ਪੈ ਗਿਆ। ਇਸ ਤਰ੍ਹਾਂ ਇਕ ਗੇਂਦ ਨਾਲ 3 ਖਿਡਾਰੀ ਜ਼ਖਮੀ ਹੋ ਗਏ। ਹਾਲਾਂਕਿ ਇਸ ਘਟਨਾ ਦੀ ਵੀਡੀਓ 2 ਸਾਲ ਪੁਰਾਣੀ ਹੈ ਪਰ ਸੋਸ਼ਲ ਮੀਡੀਆ 'ਤੇ ਇਹ ਇਕ ਵਾਰ ਫਿਰ ਵਾਇਰਲ ਹੋ ਗਈ ਹੈ।
ਖੁਲਾਸਾ : ਭਾਰਤੀ ਟੀਮ ਦੇ ਕੋਚ ਲਈ ਉਮੀਦਵਾਰਾਂ ਤੋਂ ਪੁੱਛੇ ਗਏ ਇਹ ਦੋ ਸਵਾਲ!
NEXT STORY