ਨਵੀਂ ਦਿੱਲੀ : ਭਾਰਤ ਦੇ ਸਾਬਕਾ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਕ੍ਰਿਕਟ ਤਦ ਹੀ ਬਹਾਲ ਹੋਣਾ ਚਾਹੀਦਾ ਹੈ ਜਦੋਂ ਕੋਰੋਨਾ ਪੂਰੀ ਤਰ੍ਹਾਂ ਖਤਮ ਹੋ ਜਾਵੇ, ਕਿਉਂਕਿ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਖੇਡ ਪ੍ਰਬੰਧਕਾਂ ਦੇ ਲਈ ਸਭ ਤੋਂ ਉਪਰ ਹੈ। ਸਾਰੀਆਂ ਖੇਡਾਂ ਦੀ ਤਰ੍ਹਾਂ ਘਰੇਲੂ ਅਤੇ ਕੌਮਾਂਤਰੀ ਕ੍ਰਿਕਟ ਵੀ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਬੰਦ ਹੈ। ਅਜਿਹੇ 'ਚ ਵੱਖ-ਵੱਖ ਦਰਸ਼ਕਾਂ ਦੇ ਬਿਨਾ ਖਾਲੀ ਸਟੇਡੀਅਮਾਂ ਵਿਚ ਮੈਚ ਕਰਾਉਣ ਦੀ ਸੋਚ ਰਹੇ ਹਨ। ਯੁਵਰਾਜ ਨੇ ਇਕ ਸ਼ੋਅ ਵਿਚ ਕਿਹਾ ਕਿ ਮੇਰੀ ਨਿਜੀ ਰਾਏ ਹੈ ਕਿ ਪਹਿਲਾਂ ਆਪਣੇ ਦੇਸ਼ ਅਤੇ ਦੁਨੀਆ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਹੈ। ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੋਵੇਗਾ ਕਿਉਂਕਿ ਜੇਕਰ ਇਹ ਵੱਧਦਾ ਰਿਹਾ ਤਾਂ ਖਿਡਾਰੀ ਮੈਦਾਨ 'ਤੇ ਜਾਣ ਤੋਂ, ਡ੍ਰੈਸਿੰਗ ਰੂਮ ਜਾਂ ਚੇਂਜਿੰਗ ਰੂਮ ਵਿਚ ਵੀ ਜਾਣ ਤੋਂ ਡਰਨਗੇ।
ਵਰਲਡ ਕੱਪ 2011 ਦੇ 'ਪਲੇਅਰ ਆਫ ਦਿ ਟੂਰਨਾਮੈਂਟ' ਨੇ ਕਿਹਾ ਕਿ ਖਿਡਾਰੀਆਂ 'ਤੇ ਵੈਸੇ ਹੀ ਮੈਦਾਨ 'ਤੇ ਕਾਫੀ ਦਬਾਅ ਰਹਿੰਦਾ ਹੈ ਅਤੇ ਵਾਇਰਸ ਦੇ ਬਾਰੇ ਸੋਚਦੇ ਰਹਿਣ ਨਾਲ ਖੇਡ ਤੋਂ ਉਨ੍ਹਾਂ ਦਾ ਧਿਆਨ ਹਟੇਗਾ। ਖਿਡਾਰੀ ਕਿਸੇ ਵੀ ਦੇਸ਼ ਜਾਂ ਕਲੱਬ ਦੇ ਹੋਣ ਉਨ੍ਹਾਂ 'ਤੇ ਕਾਫੀ ਦਬਾਅ ਰਹਿੰਦਾ ਹੈ। ਅਜਿਹੇ 'ਚ ਵਾਇਰਸ ਦਾ ਡਰ ਲੈ ਕੇ ਉਹ ਖੇਡਣਾ ਨਹੀਂ ਚਾਹੇਗਾ। ਜਦੋਂ ਤੁਸੀਂ ਗਲਬਜ਼ ਪਹਿਨ ਕੇ ਉਤਰੋਗੇ, ਪਸੀਨਾ ਬਹਿ ਰਿਹਾ ਹੈ ਅਤੇ ਤੁਸੀਂ ਬੱਲੇਬਾਜ਼ੀ ਕਰ ਰਹੇ ਹੋ। ਤੁਹਾਡਾ ਕੇਲਾ ਖਾਣ ਦਾ ਮਨ ਹੈ ਪਰ ਕਿਸੇ ਹੋਰ ਦੇ ਹੱਥਾਂ ਵਿਚ ਕੇਲਾ ਹੈ ਤਾਂ ਤੁਸੀਂ ਸੋਚੋਗੇ ਕਿ ਮੈਨੂੰ ਨਹੀਂ ਖਾਣਾ ਚਾਹੀਦਾ। ਤੁਸੀਂ ਖੇਡਦੇ ਸਮੇਂ ਇਸ ਤਰ੍ਹਾਂ ਦੇ ਸਵਾਲਾਂ ਤੋਂ ਬਚਣਾ ਚਾਹੋਗੇ। ਤੁਹਾਡਾ ਧਿਆਨ ਖੇਡ 'ਤੇ ਹੋਣਾ ਚਾਹੀਦਾ ਹੈ। ਇਹ ਮੇਰੀ ਰਾਏ ਹੈ।
ਬ੍ਰੈਟ ਲੀ ਨੇ ਕਿਹਾ- ਸਿਰਫ ਇਕ ਭਾਰਤੀ ਬੱਲੇਬਾਜ਼ ਤੋੜ ਸਕਦੈ ਸਚਿਨ ਦਾ ਰਿਕਾਰਡ
NEXT STORY