ਸਪੋਰਟਸ ਡੈਸਕ- ਏਸ਼ੀਆ ਕੱਪ 2025 'ਚ ਪਾਕਿਸਤਾਨ ਨੂੰ ਹਰਾਕੇ ਟੀਮ ਇੰਡੀਆ ਨੇ ਖਿਤਾਬ ਆਪਣੇ ਨਾਮ ਕੀਤਾ, ਜਿਸ ਵਿੱਚ ਅਭਿਸ਼ੇਕ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ ਚਰਚਾ ਵਿੱਚ ਰਿਹਾ। ਖਿਤਾਬੀ ਜਿੱਤ ਤੋਂ ਬਾਅਦ ਹੁਣ ਅਭਿਸ਼ੇਕ ਆਪਣੀ ਭੈਣ ਕੋਮਲ ਸ਼ਰਮਾ ਦੀ ਵਿਆਹ ਦੇ ਫੰਕਸ਼ਨਾਂ ਵਿੱਚ ਸ਼ਾਮਲ ਹੋਏ ਹਨ। ਕੋਮਲ ਦੀ ਸਗਾਈ ਇਸੇ ਸਾਲ ਲਵਿਸ਼ ਓਬੇਰਾਏ ਨਾਲ ਹੋਈ ਸੀ ਅਤੇ ਹੁਣ ਮਾਤਾ ਦੇ ਜਾਗਰਨ ਮਗਰੋਂ ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਹੋ ਗਈ ਹੈ।

30 ਅਕਤੂਬਰ ਨੂੰ ਹੋਈ ਸ਼ਗਨ ਸੈਰੇਮਨੀ ਵਿੱਚ ਅਭਿਸ਼ੇਕ ਆਪਣੇ ਜੀਜਾ ਨਾਲ ਭੰਗੜਾ ਪਾਉਂਦੇ ਦਿਖੇ, ਜਦੋਂਕਿ ਲਾੜੀ ਨੇ ਵੀ ਲਹਿੰਗੇ ਵਿੱਚ ਆਪਣੇ ਅੰਦਾਜ਼ ਨਾਲ ਸਭ ਦਾ ਦਿਲ ਜਿੱਤਿਆ। ਲਾੜ-ਲਾੜੀ ਦੇ ਨਾਲ ਅਭਿਸ਼ੇਕ ਵੀ ਕਾਲੇ ਰੰਗ ਦੇ ਸੁਟ-ਬੂਟ ਵਿੱਚ ਟਵਿਨਿੰਗ ਕਰਦੇ ਨਜ਼ਰ ਆਏ ਅਤੇ ਸਭ ਦਾ ਧਿਆਨ ਖਿੱਚ ਲਿਆ।
ਕੋਮਲ ਸ਼ਰਮਾ ਨੇ ਸ਼ਗਨ ਸਮਾਰੋਹ ਲਈ ਪਿੰਕ ਰੰਗ ਦਾ ਭਾਰੀ ਲਹਿੰਗਾ ਪਹਿਨਿਆ, ਜਿਸ 'ਤੇ ਐਂਬ੍ਰਾਇਡਰੀ ਅਤੇ ਵਾਈਟ ਪਰਲਜ਼ ਦੀ ਸੁੰਦਰ ਡੀਟੇਲਿੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਆਫ-ਸ਼ੋਲਡਰ ਸਟਾਈਲ ਬਲਾਉਜ਼ ਨੇ ਉਸਦੇ ਲੁੱਕ ਨੂੰ ਹੋਰ ਵੀ ਗਲੈਮਰਸ ਬਣਾ ਦਿੱਤਾ। ਉਹਨੇ ਦੂਪੱਟੇ ਨੂੰ ਵੀ ਪਾਰੰਪਰਿਕ ਢੰਗ ਨਾਲ ਨਹੀਂ, ਸਗੋਂ ਵੈਲ ਦੀ ਤਰ੍ਹਾਂ ਸਜਾਇਆ, ਜਿਸ ਨਾਲ ਉਸਦਾ ਲੁੱਕ ਬਹੁਤ ਹੀ ਮੌਡਰਨ ਅਤੇ ਸਟਾਈਲਿਸ਼ ਲੱਗ ਰਿਹਾ ਸੀ।
ਗਹਿਣਿਆਂ ਨਾਲ ਕੋਮਲ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ। ਡਾਇਮੰਡ ਚੋਕਰ ਤੇ ਲੇਅਰਿੰਗ ਨੈਕਪੀਸ, ਨੀਲੇ ਪੱਥਰਾਂ ਵਾਲੀਆਂ ਝੁਮਕੀਆਂ, ਮਾਂਗ ਟੀਕਾ ਅਤੇ ਕੜਿਆਂ ਨੇ ਉਸਦੀ ਖੂਬਸੂਰਤੀ ਨੂੰ ਹੋਰ ਚਮਕਾ ਦਿੱਤਾ। ਹਾਫ ਪਿਨਅਪ ਹੇਅਰਸਟਾਈਲ ਅਤੇ ਚਿਹਰੇ ਉੱਤੇ ਡਿੱਗਦੀਆਂ ਲਟਾਂ ਨਾਲ ਉਹ ਪ੍ਰੀ-ਵੇਡਿੰਗ ਫੰਕਸ਼ਨ ਵਿੱਚ ਇਕਦਮ ਪਰਫੈਕਟ ਲੁੱਕ ਵਿੱਚ ਨਜ਼ਰ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਧਾਕੜ ਖਿਡਾਰੀ ਨੂੰ 1 ਸਾਲ 'ਚ ਦੂਜੀ ਵਾਰ ਚਿਹਰੇ 'ਤੇ ਗੰਭੀਰ ਸੱਟ ਲਗਣੀ ਪਈ ਭਾਰੀ, ਪੂਰੀ ਸੀਰੀਜ਼ ਤੋਂ ਹੋਇਆ ਬਾਹਰ
NEXT STORY