ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇਸ ਸਮੇਂ ਪੂਰੀ ਤਰ੍ਹਾਂ ਸੁਰਖੀਆਂ ਵਿੱਚ ਹਨ। ਏਸ਼ੀਆ ਕੱਪ ਦੌਰਾਨ ਉਨ੍ਹਾਂ ਨੇ ਜਿਸ ਤਰ੍ਹਾਂ ਗੇਂਦਬਾਜ਼ਾਂ ਦਾ ਕੁੱਟਾਪਾ ਚਾੜ੍ਹਿਆ ਸੀ, ਉਸ ਦੀ ਗੂੰਜ ਅਜੇ ਵੀ ਸੁਣਾਈ ਦੇ ਰਹੀ ਹੈ। ਇਸੇ ਲੜੀ ਵਿੱਚ, ਅਭਿਸ਼ੇਕ ਸ਼ਰਮਾ ਨੇ ਇੱਕ ਹੋਰ ਵੱਡਾ ਐਵਾਰਡ ਆਪਣੇ ਨਾਮ ਕਰ ਲਿਆ ਹੈ।
ਅਭਿਸ਼ੇਕ ਸਤੰਬਰ ਲਈ 'ਪਲੇਅਰ ਆਫ ਦਿ ਮੰਥ' ਚੁਣੇ ਗਏ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਅਭਿਸ਼ੇਕ ਸ਼ਰਮਾ ਨੂੰ ਸਤੰਬਰ 2025 ਲਈ 'ਪਲੇਅਰ ਆਫ ਦਿ ਮੰਥ' ਚੁਣਿਆ ਹੈ। ਇਸ ਐਵਾਰਡ ਲਈ ਅਭਿਸ਼ੇਕ ਦਾ ਮੁਕਾਬਲਾ ਭਾਰਤ ਦੇ ਹੀ ਸਪਿਨਰ ਕੁਲਦੀਪ ਯਾਦਵ ਨਾਲ ਸੀ, ਪਰ ਅਭਿਸ਼ੇਕ ਨੇ ਬਾਜ਼ੀ ਮਾਰ ਲਈ।
ਇਹ ਵੀ ਪੜ੍ਹੋ : ਭਾਰਤ ਛੱਡ ਵਿਦੇਸ਼ ਰਵਾਨਾ ਹੋਏ ਵਿਰਾਟ ਕੋਹਲੀ, ਭਰਾ ਨੂੰ ਸੌਂਪ ਗਏ ਕਰੋੜਾਂ ਦੀ ਜਾਇਦਾਦ, ਜਾਣੋ ਵਜ੍ਹਾ
• ਏਸ਼ੀਆ ਕੱਪ ਵਿੱਚ ਪ੍ਰਦਰਸ਼ਨ: ਏਸ਼ੀਆ ਕੱਪ ਦੌਰਾਨ, ਅਭਿਸ਼ੇਕ ਨੇ ਪਾਕਿਸਤਾਨ ਦੇ ਖਿਲਾਫ ਖੂਬ ਦੌੜਾਂ ਬਣਾਈਆਂ ਸਨ।
• ਭਾਵੇਂ ਉਹ ਫਾਈਨਲ ਵਿੱਚ ਜਲਦੀ ਆਊਟ ਹੋ ਗਏ ਸਨ, ਪਰ ਉਨ੍ਹਾਂ ਨੂੰ 'ਪਲੇਅਰ ਆਫ ਦਿ ਟੂਰਨਾਮੈਂਟ' ਵੀ ਚੁਣਿਆ ਗਿਆ ਸੀ।
• ਏਸ਼ੀਆ ਕੱਪ ਦੌਰਾਨ ਖੇਡੇ ਗਏ 7 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ, ਅਭਿਸ਼ੇਕ ਸ਼ਰਮਾ ਨੇ 314 ਦੌੜਾਂ ਬਣਾਈਆਂ ਸਨ। ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ।
• ਅਭਿਸ਼ੇਕ ਦੀ ਖਾਸੀਅਤ ਇਹ ਹੈ ਕਿ ਉਹ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਵੱਲ ਨਹੀਂ ਦੇਖਦੇ, ਉਹ ਸਿਰਫ਼ ਗੇਂਦ ਨੂੰ ਦੇਖ ਕੇ ਸਟ੍ਰੋਕ ਖੇਡਦੇ ਹਨ। ਇਸੇ ਕਾਰਨ ਉਹ ਇੱਕ ਬੇਖੌਫ ਬੱਲੇਬਾਜ਼ ਵਜੋਂ ਜਾਣੇ ਜਾਂਦੇ ਹਨ।
ਐਵਾਰਡ ਜਿੱਤਣ 'ਤੇ ਅਭਿਸ਼ੇਕ ਦਾ ਬਿਆਨ
ਐਵਾਰਡ ਜਿੱਤਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐਵਾਰਡ ਨੂੰ ਪਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਉਸ ਟੀਮ ਦਾ ਹਿੱਸਾ ਹੋਣ 'ਤੇ ਮਾਣ ਮਹਿਸੂਸ ਕਰਦੇ ਹਨ, ਜੋ ਮੁਸ਼ਕਲ ਹਾਲਾਤ ਹੋਣ 'ਤੇ ਵੀ ਜਿੱਤ ਦਿਵਾ ਸਕਦੀ ਹੈ।
ਇਹ ਵੀ ਪੜ੍ਹੋ : IND vs AUS ਵਨਡੇ ਮੈਚ ਕਿੰਨੇ ਵਜੇ ਸ਼ੁਰੂ ਹੋਣਗੇ? ਨੋਟ ਕਰ ਲਵੋ ਟਾਈਮ, ਨਹੀਂ ਤਾਂ ਖੁੰਝ ਜਾਣਗੇ ਮੈਚ
ICC T20 ਰੈਂਕਿੰਗ ਵਿੱਚ ਨੰਬਰ ਇੱਕ
ਵਰਤਮਾਨ ਵਿੱਚ, ਅਭਿਸ਼ੇਕ ਸ਼ਰਮਾ ਆਈਸੀਸੀ ਦੀ ਟੀ-20 ਰੈਂਕਿੰਗ ਵਿੱਚ ਨੰਬਰ ਇੱਕ ਬੱਲੇਬਾਜ਼ ਵੀ ਹਨ। ਉਨ੍ਹਾਂ ਨੇ ਸਭ ਤੋਂ ਵੱਧ ਰੇਟਿੰਗ ਪੁਆਇੰਟ ਹਾਸਲ ਕਰਨ ਦਾ ਰਿਕਾਰਡ ਵੀ ਬਣਾਇਆ ਹੈ। ਉਨ੍ਹਾਂ ਨੇ ਡੇਵਿਡ ਮਲਾਨ ਦਾ 919 ਰੇਟਿੰਗ ਅੰਕ ਦਾ ਰਿਕਾਰਡ ਤੋੜਿਆ ਹੈ, ਅਤੇ ਉਹ 931 ਅੰਕਾਂ ਤੱਕ ਪਹੁੰਚ ਚੁੱਕੇ ਹਨ।
ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਪੋਸਟ, ਲਿਖਿਆ- ਸਭ ਕੁਝ ਸਮਝ ਤੋਂ ਬਾਹਰ ਹੈ
NEXT STORY