ਨਵੀਂ ਦਿੱਲੀ—ਸਨਰਾਈਜ਼ਰਸ ਹੈਦਰਾਬਾਦ ਨੇ ਵੀਰਵਾਰ ਨੂੰ ਆਈ.ਪੀ.ਐੱਲ. 2018 ਦੇ ਰੋਮਾਂਚਕ ਸੱਤਵੇਂ ਮੈਚ 'ਚ ਮੁੰਬਈ ਇੰਡੀਅਨਜ਼ ਨੂੰ ਆਖਰੀ ਗੇਂਦ 'ਤੇ ਇਕ ਵਿਕਟ ਨਾਲ ਹਰਾ ਕੇ ਟੂਰਨਾਮੈਂਟ 'ਚ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਐੱਸ.ਆਰ.ਐੱਚ. ਦੀ ਜਿੱਤ ਦੇ ਹੀਰੋ ਬੱਲੇਬਾਜ਼ ਦੀਪਕ ਹੁੱਡਾ ਰਹੇ। ਖੱਬੇ ਹੱਥ ਦੇ ਬੱਲੇਬਾਜ਼ ਨੇ 25 ਗੇਂਦਾਂ 'ਚ ਇਕ ਚੌਕਾ ਅਤੇ ਇਕ ਛੱਕੇ ਦੀ ਮਦਦ ਨਾਲ 32 ਦੋੜਾ ਬਣਾਈਆ।
22 ਸਾਲ ਦੀ ਦੀਪਕ ਹੁੱਡਾ ਦੀ ਪਾਰੀ ਇਸ ਲਈ ਵੀ ਯਾਦਗਾਰ ਰਹੀ ਕਿਉਂਕਿ ਸਨਾਰਾਈਜ਼ਰਸ ਹੈਦਰਾਬਾਦ ਦੇ 9 ਵਿਕਟ ਗਿਰ ਚੁੱਕੇ ਸਨ ਅਤੇ ਉਸਨੂੰ ਜਿੱਤਣ ਦੇ ਲਈ ਆਖਰੀ ਓਵਰ 'ਚ 11 ਦੋੜਾਂ ਦੀ ਲੋੜ ਸੀ। ਦੀਪਕ ਹੁੱਡਾ ਨੇ ਬਿਲੀ ਸਟਾਨਲੇਕ ਦੇ ਨਾਲ ਮਿਲ ਕੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ।
ਦੀਪਕ ਦੀ ਪਰਸਨਲ ਲਾਈਫ ਬਹੁਤ ਹੀ ਰੋਚਕ ਹੈ, ਉਨ੍ਹਾਂ ਦਾ ਕ੍ਰਿਕਟਰ ਬਣਨ ਤੱਕ ਦਾ ਸਫਰ ਬਹੁਤ ਉਤਸੁਕ ਅਤੇ ਸੰਘਰਸ਼ ਨਾਲ ਭਰਿਆ ਹੋਇਆ ਹੈ। ਹਰਿਆਣਾ ਦੇ ਰੋਹਤਕ 'ਚ ਜਨਮ ਲੈਣ ਵਾਲੇ ਦੀਪਕ ਹੁੱਡਾ ਦੇ ਪਿਤਾ ਦੇ ਟ੍ਰਾਂਸਫਰ ਦੀ ਵਜ੍ਹਾਂ ਨਾਲ ਬੜੌਦਾ ਸ਼ਿਫਟ ਹੋਣਾ ਪਿਆ। ਦੀਪਕ ਹੁੱਡਾ ਨੂੰ ' ਹਰੀਕੇਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਹ ਬਹੁਤ ਹੀ ਜਲਦ ਮੈਚ ਦਾ ਰੁਖ ਬਦਲਣ ਦੀ ਸ਼ਮਤਾ ਰੱਖਦੇ ਹਨ।
ਆਈ.ਪੀ.ਐੱਲ. 2016 'ਚ ਦੀਪਕ ਦੀ ਬੇਸ ਪ੍ਰਾਈਸ 10 ਲੱਖ ਰੁਪਏ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਉਨ੍ਹਾਂ ਨੂੰ 4.2 ਕਰੋੜ ਰੁਪਏ 'ਚ ਖਰੀਦਿਆ ਸੀ। ਹੈਦਰਾਬਾਦ ਨੂੰ ਦੀਪਕ ਹੁੱਡਾ ਦੇ ਹੁਨਰ ਦਾ ਅੰਦਾਜਾ ਹੈ ਅਤੇ ਇਹੀ ਵਜ੍ਹਾ ਰਹੀ ਕਿ ਆਈ.ਪੀ.ਐੱਲ. 2018 'ਚ ਖਿਡਾਰੀਆਂ ਦੀ ਨਿਲਾਮੀ ਦੇ ਸਮੇਂ ਫ੍ਰੈਂਚਾਇਜ਼ੀ ਨੇ ਰਾਈਟ ਟੂ ਮੈਚ ਕਾਰਡ ਦਾ ਉਪਯੋਗ ਕੀਤਾ ਅਤੇ ਹੁੱਡਾ ਨੂੰ 3.6 ਕਰੋੜ ਰੁਪਏ 'ਚ ਹਾਸਿਲ ਕੀਤਾ।
ਹਾਲ ਹੀ 'ਚ ਸ਼੍ਰੀਲੰਕਾ ਦੇ ਖਿਲਾਫ ਸੀਰੀਜ਼ ਦੇ ਲਈ ਟੀਮ ਇੰਡੀਆ 'ਚ ਚੁਣੇ ਗਏ ਦੀਪਕ ਨੇ ਕਿਹਾ ਸੀ, ' ਯੁਵੀ ਪਾ ਮੇਰੇ ਲਈ ਰੋਲ ਮਾਡਲ ਵਰਗੇ ਹਨ। ਜੋ ਸਾਲ 'ਚ ਮੈਂ ਉਨ੍ਹ੍ਰਾਂ ਤੋਂ ਬਹੁਤ ਕੁਝ ਸਿੱਖਿਆ।' ਹੁੱਡਾ ਨੇ ਨਾਲ ਹੀ ਇਹ ਵੀ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਤੋਂ ਮੈਚ ਫਿਨਿਸ਼ ਕਰਨ ਦਾ ਤਰੀਕਾ ਸਿੱਖਣ ਨੂੰ ਮਿਲਿਆ।
ਦੀਪਕ ਹੁੱਡਾ ਦੇ ਪਿਤਾ ਕਬੱਡੀ ਖਿਡਾਰੀ ਰਹੇ ਹਨ। ਦੀਪਕ ਨੂੰ ਕ੍ਰਿਕਟਰ ਬਣਾਉਣ 'ਚ ਪਿਤਾ ਦੀ ਵੱਡੀ ਭੂਮਿਕਾ ਰਹੀ ਹੈ। ਦੱਸ ਦਈਏ ਕਿ ਰਾਜਸਥਾਨ ਰਾਇਲਜ਼ ਨੇ ਦੀਪਕ ਨੂੰ ਆਈ.ਪੀ.ਐੱਲ. 'ਚ ਸਭ ਤੋਂ ਪਹਿਲਾਂ 40 ਲੱਖ ਰੁਪਏ 'ਚ ਖਰੀਦਿਆ ਸੀ।
CWG 2018: ਪੂਜਾ ਨੇ ਚਾਂਦੀ ਅਤੇ ਦਿਵਿਆ ਨੇ ਜਿੱਤਿਆ ਤਾਂਬੇ ਦਾ ਤਗਮਾ
NEXT STORY