ਨਵੀਂ ਦਿੱਲੀ, (ਬਿਊਰੋ)— ਪਹਿਲੀ ਵਾਰ ਭਾਰਤੀ ਟੀਮ 'ਚ ਸ਼ਾਮਲ ਕੀਤੇ ਗਏ ਸ਼੍ਰੇਅਸ ਅਈਅਰ ਨੇ ਆਪਣੇ ਦੂਜੇ ਹੀ ਮੈਚ 'ਚ ਸ਼ਾਨਦਾਰ 88 ਦੌੜਾਂ ਦੀ ਪਾਰੀ ਖੇਡ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਮੋਹਾਲੀ ਵਨਡੇ 'ਚ ਸ਼੍ਰੇਅਸ ਅਈਅਰ ਨੇ ਰੋਹਿਤ ਦਾ ਬੜੇ ਹੀ ਚੰਗੇ ਤਰੀਕੇ ਨਾਲ ਸਾਥ ਦਿੱਤਾ। ਅਈਅਰ ਨੇ ਪੰਜਾਹ ਗੇਂਦਾਂ 'ਚ ਹੀ ਪੰਜਾਹ ਦੌੜਾਂ ਬਣਾ ਕੇ ਇੰਟਰਨੈਸ਼ਨਲ ਮੈਚ 'ਚ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਆਈ.ਪੀ.ਐੱਲ. ਅਤੇ ਰਣਜੀ ਮੈਚਾਂ 'ਚ ਅਈਅਰ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਅਈਅਰ ਨੇ ਦਿੱਲੀ ਡੇਅਰਡੇਵਿਲਸ ਵੱਲੋਂ ਕਈ ਬਿਹਤਰੀਨ ਪਾਰੀਆਂ ਖੇਡੀਆਂ ਹਨ।
ਸ਼੍ਰੇਅਸ ਬਚਪਨ ਤੋਂ ਹੀ ਕ੍ਰਿਕਟ ਦੇ ਪਿੱਛੇ ਦੀਵਾਨੇ ਸਨ ਅਤੇ ਇਸ ਗੱਲ ਨੂੰ ਉਨ੍ਹਾਂ ਦੇ ਪਿਤਾ ਸੰਤੋਸ਼ ਅਈਅਰ ਚੰਗੀ ਤਰ੍ਹਾਂ ਜਾਣੂੰ ਸਨ। ਇਹੋ ਵਜ੍ਹਾ ਸੀ ਕਿ ਕਾਫੀ ਛੋਟੀ ਉਮਰ 'ਚ ਹੀ ਉਨ੍ਹਾਂ ਨੇ ਅਈਅਰ ਲਈ ਕ੍ਰਿਕਟ ਕੋਚਿੰਗ ਲਵਾ ਦਿੱਤੀ ਸੀ। 8 ਸਾਲ ਦੀ ਉਮਰ'ਚ ਹੀ ਅਈਅਰ ਨੇ ਇੰਡੀਅਨ ਜਿਮਖਾਨਾ 'ਚ 46 ਗੇਂਦਾਂ 'ਚ ਸੈਂਕੜਾ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅਈਅਰ ਦੇ ਪਿਤਾ ਇਕ ਬਿਜ਼ਨੈਸਮੈਨ ਹਨ, ਜਿਸ ਦੀ ਵਜ੍ਹਾ ਨਾਲ ਉਹ ਜ਼ਿਆਦਾਤਰ ਸਮਾਂ ਕੰਮ ਦੇ ਸਿਲਸਿਲੇ 'ਚ ਘਰ ਤੋਂ ਬਾਹਰ ਹੀ ਰਿਹਾ ਕਰਦੇ ਸਨ।
ਪਰ ਉਨ੍ਹਾਂ ਨੇ ਬਾਹਰ ਰਹਿੰਦੇ ਹੋਏ ਵੀ ਅਈਅਰ ਨੂੰ ਹਮੇਸ਼ਾ ਸਪੋਰਟ ਕੀਤਾ। ਉਹ ਜਾਣਦੇ ਸਨ ਕਿ ਉਨ੍ਹਾਂ ਦਾ ਪੁੱਤਰ ਅੱਗੇ ਚਲ ਕੇ ਇਕ ਚੰਗਾ ਕ੍ਰਿਕਟਰ ਬਣ ਸਕਦਾ ਹੈ। ਇਸ ਵਜ੍ਹਾ ਨਾਲ ਉਨ੍ਹਾਂ ਨੇ ਸ਼ੁਰੂ ਤੋਂ ਹੀ ਅਈਅਰ ਨੂੰ ਕ੍ਰਿਕਟਰ ਵਾਲੇ ਸਾਰੇ ਗੁਣ ਸਿਖਾਉਣ ਦਾ ਕੰਮ ਕੀਤਾ। ਸੰਤੋਸ਼ ਨੇ ਇਕ ਵਾਰ ਦੱਸਿਆ ਸੀ ਕਿ ਉਹ ਘਰ ਦੇ ਅੰਦਰ ਹੀ ਸ਼੍ਰੇਅਸ ਦੇ ਸਾਹਮਣੇ ਬਾਲਿੰਗ ਕਰਦੇ ਸਨ। ਸ਼੍ਰੇਅਸ ਦੇ ਪਿਤਾ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਪ੍ਰਵੀਨ ਆਮਰੇ ਨੇ ਉਨਾਂ ਦੇ ਪੁੱਤਰ ਨੂੰ ਇਕ ਬਿਹਤਰੀਨ ਕ੍ਰਿਕਟਰ ਬਣਾਉਣ 'ਚ ਕਾਫੀ ਮਦਦ ਕੀਤੀ।
ਅੱਜ ਅਈਅਰ ਜਦੋਂ ਮੈਦਾਨ 'ਤੇ ਖੇਡਣ ਉਤਰਦੇ ਹਨ ਤਾਂ ਉਨ੍ਹਾਂ ਦੇ ਪਿਤਾ ਦਾ ਖੁਸ਼ੀ ਦਾ ਠਿਕਾਨਾ ਨਹੀਂ ਰਹਿੰਦਾ। ਅਈਅਰ ਦਾ ਖੇਡਣ ਦਾ ਅੰਦਾਜ਼ ਕੁਝ-ਕੁਝ ਸਹਿਵਾਗ ਜਿਹਾ ਹੈ, ਇਸ ਵਜ੍ਹਾ ਨਾਲ ਕਈ ਲੋਕ ਉਨ੍ਹਾਂ ਨੂੰ ਭਾਰਤੀ ਟੀਮ ਦਾ ਦੂਜਾ ਸਹਿਵਾਗ ਕਹਿ ਕੇ ਬੁਲਾਉਂਦੇ ਹਨ। ਵਿਰਾਟ ਕੋਹਲੀ ਦੀ ਗੈਰ ਮੌਜੂਦਗੀ 'ਚ ਜੋ ਮੌਕਾ ਅਈਅਰ ਨੂੰ ਮਿਲਿਆ ਹੈ ਉਹ ਉਸ ਨੂੰ ਐਵੇਂ ਗੁਆਉਣਾ ਨਹੀਂ ਚਾਹੁਣਗੇ।
ਵਿਰੁਸ਼ਕਾ ਦੀ ਰਿਸੈਪਸ਼ਨ ਪਾਰਟੀ 'ਚ ਨਹੀਂ ਸ਼ਾਮਲ ਹੋਵੇਗੀ ਸਾਨੀਆ ਮਿਰਜ਼ਾ, ਜਾਣੋ ਕੀ ਹੈ ਵਜ੍ਹਾ
NEXT STORY