ਸਪੋਰਟਸ ਡੈਸਕ— ਵਰਤਮਾਨ ਸਮੇਂ ’ਚ ਫੁੱਟਬਾਲ ਦੇ ਸਭ ਤੋਂ ਮਸ਼ਹੂਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਕੋਰੋਨਾ ਪੀੜਤ ਦੇ ਸੰਪਰਕ ’ਚ ਹੋਣ ਦੇ ਕਾਰਨ ਪੁਰਤਗਾਲ ’ਚ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ’ਚ ਰਖਿਆ ਗਿਆ ਹੈ। ਦਰਅਸਲ ਰੋਨਾਲਡੋ ਆਪਣੇ ਇਟਾਲੀਅਨ ਫੁੱਟਬਾਲ ਕਲੱਬ ਦੇ ਸਾਥੀ ਖਿਡਾਰੀ ਡੇਨੀਅਲ ਰੂਗਾਨੀ ਦੇ ਸੰਪਰਕ ’ਚ ਸਨ ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ।
ਡੇਨੀਅਲ ਰੂਗਾਨੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਉਨ੍ਹਾਂ ਦੇ ਸੰਪਰਕ ’ਚ ਰਹਿ ਰਹੇ ਸਾਰੇ ਵਿਅਕਤੀਆਂ ਨੂੰ ਡਾਕਟਰਾਂ ਦੀ ਖਾਸ ਨਿਗਰਾਨੀ ’ਚ ਰਖਿਆ ਗਿਆ ਹੈ। ਹਾਲਾਂਕਿ ਰੋਨਾਲਡੋ ਜਾਂ ਉਸ ਦੇ ਪਰਿਵਾਰ ’ਚ ਕਿਸੇ ’ਚ ਵੀ ਕੋਰੋਨਾ ਦੇ ਲਛਣ ਨਹੀਂ ਪਾਇਆ ਗਿਆ ਹੈ। ਰੋਨਾਲਡੋ ਪਿਛਲੇ ਹਫਤੇ ਆਪਣੀ ਮਾਂ ਨਾਲ ਵੀ ਮਿਲਣ ਹਸਪਤਾਲ ਜਾ ਪਹੁੰਚੇ ਹਨ ਜਿਨ੍ਹਾਂ ਦਿਲ ਦਾ ਦੌਰਾ ਪੈਣ ’ਤੇ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ। ਰੋਨਾਲਡੋ ਨੇ ਹਾਲ ਹੀ ’ਚ ਇਟਲੀ ਛੱਡਿਆ ਹੈ ਉਦੋਂ ਤੋਂ ਹੀ ਉਨ੍ਹਾਂ ਨੂੰ ਨਿਗਰਾਨੀ ’ਚ ਰਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੁਰਤਗਾਲ ਨੇ ਇਟਲੀ ਲਈ ਆਪਣੀਆਂ ਸਾਰੀਆਂ ਉਡਾਣਾਂ 24 ਮਾਰਚ ਲਈ ਰੱਦ ਕਰ ਦਿੱਤੀਆਂ ਹਨ। ਕੋਰੋਨਾ ਵਾਇਰਸ ਨਾਲ ਅਜੇ ਤੱਕ ਪੁਰਤਗਾਲ ’ਚ 78 ਲੋਕ ਪੀੜਤ ਹੋ ਚੁੱਕੇ ਹਨ।
PSL 2020 ’ਤੇ ਵੀ ਕੋੋਰੋਨਾ ਦਾ ਡਰ, ਇੰਗਲੈਂਡ ਦੇ ਕ੍ਰਿਕਟਰਾਂ ਨੇ ਕੀਤੀ ਪਾਕਿ ਛੱਡਣ ਦੀ ਤਿਆਰੀ
NEXT STORY