ਜੋਹਾਨਸਬਰਗ (ਵਾਰਤਾ)- ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਣ ਵਾਲੀ ਅਗਲੀ ਸੀਰੀਜ਼ ਵਿਚ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਅਤੇ ਲੱਛਣ ਗੰਭੀਰ ਨਾ ਹੋਣ ਤੱਕ ਉਸ ਨੂੰ ਬਾਇਓ-ਬਬਲ ਤੋਂ ਬਾਹਰ ਨਾ ਜਾਂਦੇ ਹੋਏ ਆਪਣੇ ਕਮਰੇ ਵਿਚ ਹੀ ਕੁਆਰੰਟਾਈਨ ਰਹਿਣਾ ਹੋਵੇਗਾ। ਨਾਲ ਹੀ ਉਸ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਆਈਸੋਲੇਟ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਇਹ ਮਹਿਮਾਨ ਟੀਮ ਦੇ ਜੋਹਾਨਸਬਰਗ ਪੁੱਜਣ ਤੋਂ ਪਹਿਲਾਂ ਕ੍ਰਿਕਟ ਸਾਊਥ ਅਫ਼ਰੀਕਾ (ਸੀ. ਐੱਸ. ਏ.) ਵੱਲੋਂ ਬਣਾਏ ਬਾਇਓ-ਬਬਲ ਦੇ ਸਖ਼ਤ ਨਿਯਮਾਂ ਦਾ ਹਿੱਸਾ ਹਨ।
ਇਹ ਵੀ ਪੜ੍ਹੋ : ਇਕ ਹੋਰ ਮਹਿਲਾ ਸ਼ੂਟਰ ਨੇ ਕੀਤੀ ਖ਼ੁਦਕੁਸ਼ੀ, ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ
ਸੀ. ਐੱਸ. ਏ. ਦੇ ਮੁੱਖ ਮੈਡੀਕਲ ਅਧਿਕਾਰੀ ਸ਼ੁਏਬ ਮੰਜਰਾ ਅਨੁਸਾਰ ਦੋਵੇਂ ਬੋਰਡ ਇਸ ਗੱਲ ਉੱਤੇ ਸਹਿਮਤ ਹੋਏ ਹਨ ਕਿ ਬਾਇਓ-ਬਬਲ ਵਿਚ ਕਿਸੇ ਵੀ ਪਾਜ਼ੇਟਿਵ ਮਾਮਲੇ ਨਾਲ ਨਜਿੱਠਣਾ ਆਸਾਨ ਹੋਵੇਗਾ। ਮੰਜਰਾ ਨੇ ਦੱਸਿਆ, 'ਇਹ ਧਿਆਨ ਵਿਚ ਰੱਖਦੇ ਹੋਏ ਕਿ ਬਾਇਓ-ਬਬਲ ਵਿਚ ਰਹਿਣ ਵਾਲੇ ਸਾਰੇ ਮੈਂਬਰਾਂ ਦਾ ਪੂਰਾ ਟੀਕਾਕਰਣ ਹੋ ਚੁੱਕਾ ਹੈ, ਜੇਕਰ ਪਾਜ਼ੇਟਿਵ ਪਾਇਆ ਗਿਆ ਵਿਅਕਤੀ ਸਥਿਰ ਹਾਲਤ ਵਿਚ ਹੋਵੇ, ਤਾਂ ਉਹ ਆਪਣੇ ਕਮਰੇ ਵਿਚ ਹੀ ਕੁਆਰੰਟਾਈਨ ਹੋ ਸਕਦਾ ਹੈ। ਤੁਰੰਤ ਸੰਪਰਕ ਵਿਚ ਆਏ ਲੋਕਾਂ ਦਾ ਲਗਾਤਾਰ ਕੋਰੋਨਾ ਟੈਸਟ ਕੀਤਾ ਜਾਵੇਗਾ ਅਤੇ ਉਹ ਖੇਡਣਾ ਜਾਰੀ ਰੱਖਣਗੇ।' ਮੰਜਰਾ ਨੇ ਇਹ ਵੀ ਦੱਸਿਆ ਕਿ ਓਮੀਕਰੋਨ ਵੇਰੀਐਂਟ ਕਾਰਨ ਉਨ੍ਹਾਂ ਨੂੰ ਬਾਇਓ-ਬਬਲ ਬਣਾਉਣ ਦੀ ਯੋਜਨਾ ਵਿਚ ਬਦਲਾਅ ਕਰਨੇ ਪਏ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬੀਜਿੰਗ ਵਿੰਟਰ ਓਲੰਪਿਕ 2022: ਇਸ਼ਤਿਹਾਰ ਦੇਣ ਵਾਲਿਆਂ ਦੇ 110 ਬਿਲੀਅਨ ਸੰਕਟ ਵਿਚ
NEXT STORY