ਆਬੂ ਧਾਬੀ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਕਿਹਾ ਕਿ ਉਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਰੁੱਧ ਬਹੁਤ ਵਧੀਆ ਨਹੀਂ ਖੇਡੀ ਪਰ ਫਿਰ ਵੀ ਜਿੱਤ ਦਰਜ ਕਰਨਾ 'ਸੁਖਦ' ਰਿਹਾ। ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਬਾਅਦ ਤਿੰਨ ਮੈਚਾਂ ਵਿਚ ਜਿੱਤ ਦਰਜ ਕਰਨ ਵਾਲਾ ਚੇਨਈ ਪਲੇਅ ਆਫ ਦੇ ਨੇੜੇ ਪਹੁੰਚ ਗਿਆ। ਧੋਨੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸ਼ਾਨਦਾਰ ਜਿੱਤ ਰਹੀ। ਜਦੋ ਅਸੀਂ ਵਧੀਆ ਕ੍ਰਿਕਟ ਖੇਡਦੇ ਹਾਂ ਤੇ ਹਾਰ ਜਾਂਦੇ ਹਾਂ। ਫਿਰ ਮਜ਼ਾ ਉਦੋ ਆਉਂਦਾ ਹੈ ਜਦੋ ਤੁਸੀਂ ਵਧੀਆ ਨਹੀਂ ਖੇਡਦੇ ਪਰ ਫਿਰ ਵੀ ਜਿੱਤ ਹਾਸਲ ਕਰ ਲੈਂਦੇ ਹੋ। ਦੋਵਾਂ ਟੀਮਾਂ ਨੇ ਵਧੀਆ ਕ੍ਰਿਕਟ ਖੇਡੀ ਅਤੇ ਦਰਸ਼ਕਾਂ ਨੇ ਇਸਦਾ ਪੂਰਾ ਆਨੰਦ ਲਿਆ। ਕੇ. ਕੇ. ਆਰ. ਨੇ 6 ਵਿਕਟਾਂ 'ਤੇ 171 ਦੌੜਾਂ ਬਣਾਈਆਂ। ਚੇਨਈ ਨੇ ਆਖਰੀ ਗੇਂਦ 'ਤੇ ਟੀਚਾ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ
ਧੋਨੀ ਨੇ ਕਿਹਾ ਕਿ ਅਸੀਂ ਸ਼ਾਨਦਾਰ ਗੇਂਦਬਾਜ਼ੀ ਕੀਤੀ। ਤੇਜ਼ ਗੇਂਦਬਾਜ਼ਾਂ ਦੇ ਲਈ ਆਸਾਨ ਨਹੀਂ ਸੀ। ਅਸੀਂ ਉਨ੍ਹਾਂ ਨੂੰ ਛੋਟੇ ਸਪੈਲ ਦੇਣ ਦੀ ਕੋਸ਼ਿਸ਼ ਕੀਤੀ। 170 ਦਾ ਸਕੋਰ ਹਾਸਲ ਕੀਤਾ ਜਾ ਸਕਦਾ ਸੀ। ਅਸੀਂ ਜਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ ਉਸਦੇ ਬਾਵਜੂਦ ਜੇਕਰ ਕੇ. ਕੇ. ਆਰ. ਜਿੱਤ ਦੇ ਕਰੀਬ ਪਹੁੰਚਿਆ ਤਾਂ ਉਹ ਪ੍ਰਸ਼ੰਸਾ ਦਾ ਹੱਕਦਾਰ ਹੈ।
ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਨੇ ਟੀ-20 ਫਾਰਮੈੱਟ 'ਚ ਬਣਾਈਆਂ 10 ਹਜ਼ਾਰ ਦੌੜਾਂ, ਬਣੇ ਪਹਿਲੇ ਭਾਰਤੀ ਬੱਲੇਬਾਜ਼
NEXT STORY