ਮੁੰਬਈ- ਆਈ. ਪੀ. ਐੱਲ. 2022 ਦੇ ਪਹਿਲੇ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਧੋਨੀ ਨੇ ਅਰਧ ਸੈਂਕੜਾ ਲਗਾ ਕੇ ਟੀਮ ਨੂੰ ਮੁਸ਼ਕਿਲ ਹਾਲਾਤਾ ਵਿਚੋਂ ਕੱਢਿਆ। ਜਦੋ ਧੋਨੀ ਕ੍ਰੀਜ਼ 'ਤੇ ਬੱਲੇਬਾਜ਼ੀ ਦੇ ਲਈ ਆਏ ਤਾਂ ਉਦੋ ਚੇਨਈ ਦੇ 61 ਦੌੜਾਂ 'ਤੇ 5 ਵਿਕਟਾਂ ਡਿੱਗ ਚੁੱਕੀਆਂ ਸਨ। ਇਸ ਤੋਂ ਬਾਅਦ ਧੋਨੀ ਨੇ ਕਪਤਾਨ ਜਡੇਜਾ ਦੇ ਨਾਲ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਸਮਾਨਜਨਕ ਸਕੋਰ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਜਦੋ ਧੋਨੀ ਬੱਲੇਬਾਜ਼ੀ ਦੇ ਲਈ ਆਏ ਤਾਂ ਉਨ੍ਹਾਂ ਨੇ ਪਹਿਲੀ 25 ਗੇਂਦਾਂ 'ਤੇ 15 ਦੌੜਾਂ ਬਣਾਈਆਂ ਪਰ ਉਸ ਨੇ ਅਗਲੀਆਂ 15 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਧੋਨੀ ਦਾ ਇਹ ਅਰਧ ਸੈਂਕੜਾ 23 ਪਾਰੀਆਂ ਤੋਂ ਬਾਅਦ ਆਇਆ ਹੈ। ਅਰਧ ਸੈਂਕੜਾ ਲਗਾਉਣ ਦੇ ਨਾਲ ਹੀ ਧੋਨੀ ਆਈ. ਪੀ. ਐੱਲ. ਵਿਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਉਮਰ ਵਰਗ ਦੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਧੋਨੀ ਆਪਣੀ ਇਸ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ ਕਈ ਰਿਕਾਰਡ ਵੀ ਆਪਣੇ ਨਾਂ ਕਰ ਲਏ ਹਨ। ਧੋਨੀ ਆਈ. ਪੀ. ਐੱਲ. ਦੇ ਆਖਰੀ ਓਵਰ ਵਿਚ 50 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਦੌਰਾਨ ਉਹ ਸਭ ਤੋਂ ਜ਼ਿਆਦਾ ਵਾਰ ਨਾਟ ਆਊਟ ਰਹਿਣ ਦੇ ਮਾਮਲੇ ਵਿਚ ਉਹ ਦੂਜੇ ਸਥਾਨ 'ਤੇ ਆ ਗਏ ਹਨ। ਦੇਖੋ ਧੋਨੀ ਦੇ ਰਿਕਾਰਡ-
ਆਈ. ਪੀ. ਐੱਲ. ਦੇ 20ਵੇਂ ਓਵਰ ਵਿਚ ਸਭ ਤੋਂ ਜ਼ਿਆਦਾ ਛੱਕੇ
50 - ਧੋਨੀ
30 - ਪੋਲਾਰਡ
23 - ਜਡੇਜਾ
23 - ਹਾਰਦਿਕ
23 - ਰੋਹਿਤ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਾਰ ਅਜੇਤੂ 50 ਪਲਸ ਸਕੋਰ
23 - ਏ ਬੀ ਡਿਵੀਲੀਅਰਸ
20 - ਧੋਨੀ*
19 - ਸ਼ਿਖਰ ਧਵਨ
18 - ਸੁਰੇਸ਼ ਰੈਨਾ
ਆਈ. ਪੀ. ਐੱਲ. ਵਿਚ ਅਰਧ ਸੈਂਕੜੇ ਲਗਾਉਣ ਵਾਲੇ ਸਭ ਤੋਂ ਜ਼ਿਆਦਾ ਉਮਰ ਵਰਗ ਦੇ ਖਿਡਾਰੀ
ਐਡਮ ਗਿਲਕ੍ਰਿਸਟ- 41 ਸਾਲ ਅਤੇ 181 ਦਿਨ
ਕ੍ਰਿਸ ਗੇਲ- 41 ਸਾਲ 39 ਦਿਨ
ਧੋਨੀ- 40 ਸਾਲ ਅਤੇ 262 ਦਿਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL ਉਦਘਾਟਨ ਮੈਚ ਤੋਂ ਪਹਿਲਾਂ BCCI ਨੇ ਕੀਤਾ ਨੀਰਜ ਚੋਪੜਾ ਨੂੰ ਸਨਮਾਨਿਤ
NEXT STORY