ਲੀਡਸ : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਵਰਲਡ ਕੱਪ 2019 ਦਾ 36ਵਾਂ ਮੈਚ ਲੀਡਸ ਦੇ ਹੈਡਿੰਗਲੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ, ਜਿੱਥੇ ਅਫਗਾਨਿਸਤਾਨ ਨੇ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ ਪਾਕਿਸਤਾਨ ਅੱਗੇ 228 ਦੌਡ਼ਾਂ ਦਾ ਟੀਚਾ ਰੱਖਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੂੰ ਪਹਿਲਾ ਝਟਕਾ 27 ਦੌਡ਼ਾਂ 'ਤੇ ਲੱਗਾ। ਗੁਲਬਦੀਨ 15 ਦੌਡ਼ਾਂ ਬਣਾ ਸ਼ਾਹੀਨ ਅਫਰੀਦੀ ਦਾ ਸ਼ਿਕਾਰ ਹੋ ਗਿਆ। ਇਸ ਤੋਂ ਅਗਲੀ ਹੀ ਗੇਂਦ 'ਤੇ ਹਾਸ਼ਮਤੁੱਲਾਹ ਸ਼ਾਹੀਦੀ ਬਿਨਾ ਖਾਤਾ ਖੋਲੇ ਅਫਰੀਦੀ ਦਾ ਦੂਜਾ ਸ਼ਿਕਾਰ ਹੋਇਆ। ਸਲਾਮੀ ਬੱਲੇਬਾਜ਼ ਪੂਰੀ ਲੈਅ ਵਿਚ ਦਿਸ ਰਹੇ ਸੀ ਪਰ ਉਹ ਵੀ ਇਮਾਦ ਵਸੀਮ ਦੀ ਗੇਂਦ 'ਤੇ ਬਾਬਰ ਨੂੰ ਕੈਚ ਦੇ ਬੈਠਾ। ਇਸ ਤੋਂ ਬਾਅਦ ਅਸਗਰ ਅਫਗਾਨ ਅਤੇ ਇਕਰਾਮ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ। ਅਸਗਰ ਅਫਗਾਨ ਨੇ ਕੁਝ ਚੰਗੇ ਸ਼ਾਟ ਵੀ ਲਗਾਏ ਪਰ ਉਹ ਵੀ 42 ਦੌਡ਼ਾਂ ਬਣਾ ਕੇ ਸ਼ਦਾਬ ਖਾਨ ਹੱਥੋ ਕਲੀਨ ਬੋਲਡ ਹੋ ਗਿਆ। ਇਸ ਤੋਂ ਬਾਅਦ ਅਗਲੇ ਹੀ ਓਵਰ ਵਿਚ ਇਕਰਾਮ ਅਲੀ ਵੀ ਗਲਤ ਸ਼ਾਟ ਖੇਡ ਕੇ ਹਫੀਜ਼ ਨੂੰ ਕੈਚ ਦੇ ਬੈਠਾ।ਅਫਗਾਨਿਸਤਾਨ ਨੂੁੰ 6ਵਾਂ ਝਟਕਾ ਆਲਰਾਊਂਡਰ ਬੱਲੇਬਾਜ਼ ਮੁਹੰਮਦ ਨਬੀ ਦੇ ਰੂਪ 'ਚ ਲੱਗਾ। ਨਬੀ 16 ਦੌਡ਼ਾਂ ਬਣਾ ਕੇ ਰਿਆਜ਼ ਦਾ ਸ਼ਿਕਾਰ ਹੋਇਆ। ਇਸ ਤੋਂ ਬਾਅਦ ਨਜੀਬੁੱਲਾਹ ਵੀ 42 ਦੌਡ਼ਾਂ ਬਣਾ ਸ਼ਾਹੀਨ ਅਫਰੀਦੀ ਹੱਥੋਂ ਬੋਲਡ ਹੋ ਗਿਆ।
ਟੀਮਾਂ :
ਪਾਕਿਸਤਾਨ: ਫਖ਼ਰ ਜਮਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ, ਮੁਹੰਮਦ ਹਫੀਜ਼, ਹਾਰਿਸ ਸੋਹੇਲ, ਸਰਫਰਾਜ਼ ਅਹਿਮਦ (ਕਪਤਾਨ), ਇਮਾਦ ਵਸੀਮ, ਸ਼ਦਾਬ ਖਾਨ, ਵਹਾਬ ਰਿਆਜ਼, ਮੁਹੰਮਦ ਆਮਿਰ, ਸ਼ਾਹੀਨ ਅਫਰੀਦੀ।
ਅਫਗਾਨਿਸਤਾਨ : ਗੁਲਬਾਦੀਨ ਨਾਇਬ (ਕਪਤਾਨ), ਰਹਿਮਤ ਸ਼ਾਹ, ਹਾਸ਼ਮਤੁੱਲਾਹ ਸ਼ਾਹਿਦੀ, ਅਸਗਰ ਅਫਗਾਨ, ਮੁਹੰਮਦ ਨਬੀ, ਸਮਿਉੱਲਾਹ ਸ਼ਿੰਵਰੀ, ਨਜੀਬੁੱਲਾ ਜ਼ਾਦਰਾਨ, ਇਕਰਾਮ ਅਲੀ ਖਿਲ, ਰਾਸ਼ਿਦ ਖ਼ਾਨ, ਹਮਿਦ ਹਸਨ, ਮੁਜੀਬ ਉਰ ਰਹਿਮਾਨ।
ਰਾਓਨਿਕ ਦੇ ਖਿਲਾਫ ਵਿੰਬਲਡਨ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਗੇ ਪ੍ਰਜਨੇਸ਼
NEXT STORY