ਪੁਣੇ—ਵਿਸ਼ਵ ਕੱਪ 'ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਖਿਤਾਬ ਦੀ ਦੌੜ ਤੋਂ ਬਾਹਰ ਹੋ ਚੁੱਕੀ ਮੌਜੂਦਾ ਚੈਂਪੀਅਨ ਇੰਗਲੈਂਡ ਦੀ ਟੀਮ ਬੁੱਧਵਾਰ ਨੂੰ ਜਦੋਂ ਨੀਦਰਲੈਂਡ ਖ਼ਿਲਾਫ਼ ਮੈਦਾਨ 'ਚ ਉਤਰੇਗੀ ਤਾਂ ਉਸ ਦੇ ਸਾਹਮਣੇ ਜਿੱਤ ਦੇ ਨਾਲ ਚੈਂਪੀਅਨਸ ਟਰਾਫੀ ਵਿੱਚ ਸਥਾਨ ਬਣਾਉਣ ਦੀ ਦੌੜ 'ਚ ਬਣੇ ਰਹਿਣ ਦੀ ਚੁਣੌਤੀ ਹੋਵੇਗੀ। ਇੰਗਲੈਂਡ ਸੱਤ ਮੈਚਾਂ 'ਚ ਸਿਰਫ਼ ਇਕ ਜਿੱਤ ਦੇ ਨਾਲ 10 ਟੀਮਾਂ ਦੀ ਤਾਲਿਕਾ ਵਿੱਚ ਆਖਰੀ ਸਥਾਨ ’ਤੇ ਹੈ, ਜਦਕਿ ਨੀਦਰਲੈਂਡ ਕੁਝ ਬਿਹਤਰ ਸਥਿਤੀ ਵਿੱਚ ਹੈ।
ਟੀਮ ਇੰਨੇ ਹੀ ਮੈਚਾਂ 'ਚ ਦੋ ਜਿੱਤਾਂ ਅਤੇ ਚਾਰ ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ। ਦੋਵੇਂ ਟੀਮਾਂ ਅਧਿਕਾਰਤ ਤੌਰ 'ਤੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇੰਗਲੈਂਡ ਨੂੰ ਸ਼ਨੀਵਾਰ ਨੂੰ ਪੁਰਾਣੇ ਵਿਰੋਧੀ ਆਸਟ੍ਰੇਲੀਆ ਤੋਂ 33 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਟੂਰਨਾਮੈਂਟ ਦੌਰਾਨ ਖੁਲਾਸਾ ਕੀਤਾ ਕਿ ਮੇਜ਼ਬਾਨ ਪਾਕਿਸਤਾਨ ਤੋਂ ਇਲਾਵਾ ਵਿਸ਼ਵ ਕੱਪ ਦੀਆਂ ਚੋਟੀ ਦੀਆਂ ਸੱਤ ਟੀਮਾਂ 2025 ਦੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਗੀਆਂ। ਇਸ ਤੋਂ ਬਾਅਦ ਸਾਰੀਆਂ ਟੀਮਾਂ ਨੇ ਇਸ ਵਿੱਚ ਜਗ੍ਹਾ ਬਣਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਚਾਰ ਸਾਲ ਬਾਅਦ ਚੈਂਪੀਅਨ ਬਣੀ ਇੰਗਲੈਂਡ ਦੀ ਟੀਮ ਲਈ ਇਸ ਵਾਰ ਵਿਸ਼ਵ ਕੱਪ ਵਿੱਚ ਕੁਝ ਵੀ ਚੰਗਾ ਨਹੀਂ ਹੋਇਆ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਇਸ ਤੋਂ ਪਹਿਲਾਂ ਵਿਸ਼ਵ ਕੱਪ ਵਿੱਚ ਕਿਸੇ ਵੀ ਇੰਗਲੈਂਡ ਦੀ ਟੀਮ ਇੰਨੇ ਮੈਚ ਨਹੀਂ ਹਾਰੀ ਹੈ। ਸਥਿਤੀ ਅਜਿਹੀ ਹੈ ਕਿ ਟੀਮ ਨੂੰ ਨੀਦਰਲੈਂਡ ਖ਼ਿਲਾਫ਼ ਵੀ ਮਜ਼ਬੂਤ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ ਹੈ। ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰਨ ਲਈ ਇੰਗਲੈਂਡ ਨੂੰ ਨੀਦਰਲੈਂਡ ਅਤੇ ਫਿਰ ਪਾਕਿਸਤਾਨ ਖ਼ਿਲਾਫ਼ ਜਿੱਤ ਦਰਜ ਕਰਨੀ ਹੋਵੇਗੀ। ਹਾਲਾਂਕਿ ਇਹ ਇੰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਕਾਗਜ਼ਾਂ 'ਤੇ ਮਜ਼ਬੂਤ ਨਜ਼ਰ ਆਉਣ ਵਾਲੀ 'ਥ੍ਰੀ ਲਾਇਨਜ਼' ਟੀਮ ਦਾ ਆਤਮਵਿਸ਼ਵਾਸ ਕਾਫ਼ੀ ਹੇਠਾਂ ਚਲਾ ਗਿਆ ਹੈ। ਟੀਮ ਦੀ ਬੱਲੇਬਾਜ਼ੀ ਇਕਾਈ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ।
ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਅਤੇ ਡੇਵਿਡ ਮਲਾਨ ਨੇ ਚੰਗੀ ਸ਼ੁਰੂਆਤ ਕਰਨ ਲਈ ਸੰਘਰਸ਼ ਕੀਤਾ, ਜਦੋਂ ਕਿ ਅਨੁਭਵੀ ਜੋ ਰੂਟ ਆਪਣੀ ਸਾਖ ਮੁਤਾਬਕ ਲਗਾਤਾਰ ਪ੍ਰਦਰਸ਼ਨ ਨਹੀਂ ਕਰ ਸਕੇ। ਕਪਤਾਨ ਜੋਸ ਬਟਲਰ ਅਤੇ ਵੱਡੇ ਸ਼ਾਟ ਖੇਡਣ 'ਚ ਮਾਹਰ ਲਿਆਮ ਵੀ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ। ਇਸ ਮੈਚ ਨੂੰ ਜਿੱਤਣ ਲਈ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਹਮਲਾਵਰ ਪ੍ਰਦਰਸ਼ਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਹਾਲਾਂਕਿ ਟੀਮ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਬੱਲੇਬਾਜ਼ਾਂ ਦੇ ਮੁਕਾਬਲੇ ਕੁਝ ਬਿਹਤਰ ਰਿਹਾ ਹੈ ਪਰ ਇਸ 'ਚ ਵੀ ਵਿਭਿੰਨਤਾ ਦੀ ਕਮੀ ਹੈ। ਕੁਝ ਗੇਂਦਬਾਜ਼ਾਂ ਨੂੰ ਛੱਡ ਕੇ ਜ਼ਿਆਦਾਤਰ ਗੇਂਦਬਾਜ਼ ਭਾਰਤੀ ਹਾਲਾਤਾਂ ਨਾਲ ਤਾਲਮੇਲ ਬਿਠਾਉਣ 'ਚ ਨਾਕਾਮ ਰਹੇ ਹਨ। ਬੈਨ ਸਟੋਕਸ ਟੂਰਨਾਮੈਂਟ 'ਚ ਗੇਂਦਬਾਜ਼ੀ ਨਹੀਂ ਕਰ ਰਹੇ ਹਨ ਜਦਕਿ ਮੋਇਨ ਅਲੀ ਦੀ ਸਪਿਨ ਗੇਂਦਬਾਜ਼ੀ ਪ੍ਰਭਾਵਸ਼ਾਲੀ ਨਹੀਂ ਰਹੀ। ਨੀਦਰਲੈਂਡ ਦੀ ਟੀਮ ਇੰਗਲੈਂਡ ਦੇ ਨੀਵੇਂ ਮਨੋਬਲ ਦਾ ਫ਼ਾਇਦਾ ਉਠਾਉਣਾ ਚਾਹੇਗੀ ਅਤੇ ਇਕ ਹੋਰ ਉਲਟਫੇਰ ਕਰਨਾ ਚਾਹੇਗੀ। ਵੱਡੀਆਂ ਟੀਮਾਂ ਨੂੰ ਹਰਾ ਕੇ ਇਸ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਬਾਅਦ ਟੀਮ ਚੈਂਪੀਅਨਜ਼ ਟਰਾਫੀ 'ਚ ਜਗ੍ਹਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ।
'ਔਰੇਂਜ ਆਰਮੀ' ਨੇ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਕੱਪ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਇੰਗਲੈਂਡ ਖ਼ਿਲਾਫ਼ ਇਕ ਹੋਰ ਉਲਟਫੇਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦੇਣਾ ਚਾਹੇਗੀ। ਵਿਸ਼ਵ ਕੱਪ 'ਚ ਟੀਮ ਦੀ ਸਭ ਤੋਂ ਕਮਜ਼ੋਰ ਕੜੀ ਇਸ ਦੀ ਚੋਟੀ ਦੇ ਕ੍ਰਮ ਦੀ ਬੱਲੇਬਾਜ਼ੀ ਰਹੀ ਹੈ। ਟੀਮ ਨੂੰ ਇੰਗਲੈਂਡ ਖ਼ਿਲਾਫ਼ ਇਸ ਵੱਲ ਧਿਆਨ ਦੇਣਾ ਹੋਵੇਗਾ।
ਟੀਮਾਂ
ਇੰਗਲੈਂਡ: ਜੋਸ ਬਟਲਰ (ਕਪਤਾਨ), ਮੋਇਨ ਅਲੀ, ਗਸ ਐਟਕਿੰਸਨ, ਜੌਨੀ ਬੇਅਰਸਟੋ, ਸੈਮ ਕੁਰਾਨ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਆਦਿਲ ਰਾਸ਼ਿਦ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ, ਬ੍ਰਾਈਡਨ ਕਾਰਸ, ਡੇਵਿਡ ਵਿਲੀ, ਮਾਰਕ ਵੁੱਡ ਅਤੇ ਕ੍ਰਿਸ ਵੋਕਸ।
ਨੀਦਰਲੈਂਡਜ਼: ਸਕਾਟ ਐਡਵਰਡਸ (ਕਪਤਾਨ ਅਤੇ ਵਿਕਟਕੀਪਰ), ਕੋਲਿਨ ਐਕਰਮੈਨ, ਵੇਸਲੇ ਬਾਰੇਸੀ (ਵਿਕਟਕੀਪਰ), ਬਾਸ ਡੀ ਲੀਡੇ, ਆਰੀਅਨ ਦੱਤ, ਸਾਈਬ੍ਰੈਂਡ ਏਂਗਲਬਰੈਕਟ, ਰਿਆਨ ਕਲਾਈਨ, ਤੇਜਾ ਨਿਦਾਮਨੁਰੂ, ਮੈਕਸ ਓ'ਡੌਡ, ਸਾਕਿਬ ਜ਼ੁਲਫਿਕਾਰ, ਸ਼ਰੀਜ਼ ਅਹਿਮਦ, ਲੋਗਨ ਵੈਨ ਬੇਕ, ਰੋਲਫ ਵੈਨ ਡੇਰ ਮਰਵੇ, ਪਾਲ ਵੈਨ ਮੀਕਰੇਨ ਅਤੇ ਵਿਕਰਮਜੀਤ ਸਿੰਘ।
ਸਮਾਂ: ਦੁਪਹਿਰ 2 ਵਜੇ ਤੋਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬੰਗਲਾਦੇਸ਼ ਨੂੰ ਵੱਡਾ ਝਟਕਾ, ਸ਼ਾਕਿਬ ਅਲ ਹਸਨ ਹੋਏ ਵਿਸ਼ਵ ਕੱਪ ਤੋਂ ਬਾਹਰ, ਜਾਣੋ ਵਜ੍ਹਾ
NEXT STORY