ਸਪੋਰਟਸ ਡੈਸਕ: ਅੱਜ ਵਿਸ਼ਵ ਕੱਪ ਵਿਚ ਦੱਖਣੀ ਅਫ਼ਰੀਕਾ ਦੇ ਟੀਮ ਨੇ ਸ਼੍ਰੀਲੰਕਾ ਨੂੰ 102 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਦੱਖਣੀ ਅਫ਼ਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਨੂੰ 429 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ਵਿਚ ਸ਼੍ਰੀਲੰਕਾ ਦੀ ਟੀਮ 44.5 ਓਵਰਾਂ ਵਿਚ 326 ਦੌੜਾਂ ਬਣਾ ਕੇ ਹੀ ਸਿਮਟ ਗਈ ਤੇ ਇਹ ਮੁਕਾਬਲਾ 102 ਦੌੜਾਂ ਨਾਲ ਗੁਆ ਬੈਠੀ।
ਇਹ ਖ਼ਬਰ ਵੀ ਪੜ੍ਹੋ - SYL 'ਤੇ ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ CM ਮਾਨ ਦਾ ਪਹਿਲਾ ਬਿਆਨ, ਕਹਿ ਦਿੱਤੀਆਂ ਇਹ ਗੱਲਾਂ
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ 50 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ 428 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਲਈ ਤਿੰਨ ਖਿਡਾਰੀਆਂ ਨੇ ਸੈਂਕੜੇ ਲਗਾਏ। ਇਨ੍ਹਾਂ ਵਿਚ ਕੁਇੰਟਨ ਡੀ ਕਾਕ (100 ਦੌੜਾਂ), ਰਾਸੀ ਵੈਨ ਡੇਰ ਡੁਸਨ (108 ਦੌੜਾਂ) ਅਤੇ ਏਡਨ ਮਾਰਕਰਮ (106 ਦੌੜਾਂ) ਸ਼ਾਮਲ ਹਨ। ਮਾਰਕਰਮ ਨੇ 49 ਗੇਂਦਾਂ 'ਚ ਸੈਂਕੜਾ ਲਗਾ ਕੇ ਵਿਸ਼ਵ ਕੱਪ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਮਿੱਲ ਸਕੀ। ਮਾਰਕੋ ਜੈਨਸਨ ਨੇ ਸਲਾਮੀ ਬੱਲੇਬਾਜ਼ਾਂ ਨਿਸੰਕਾ (0) ਤੇ ਕੁਸ਼ਲ ਪਰੇਰਾ ਨੂੰ (7) ਛੇਤੀ ਪਵੇਲੀਅਨ ਭੇਜ ਦਿੱਤਾ। ਸ਼੍ਰੀਲੰਕਾ ਵੱਲੋਂ ਅਸਲਾਂਕਾ ਨੇ 79, ਕੁਸ਼ਲ ਮੈਂਡਿਸ ਨੇ 76 ਤੇ ਕਪਤਾਨ ਦਸੁਨ ਸ਼ਨਾਕਾ ਨੇ 68 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਇਸ ਤਰ੍ਹਾਂ ਸ਼੍ਰੀਲੰਕਾ ਦੀ ਟੀਮ 44.5 ਓਵਰਾਂ ਵਿਚ 326 ਦੌੜਾਂ 'ਤੇ ਹੀ ਆਲ ਆਊਟ ਹੋ ਗਈ ਤੇ 102 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ ਚਾਵਾਂ ਨਾਲ ਪੰਜਾਬ ਮੁੜਿਆ ਸੀ ਪਰਿਵਾਰ, ਹੋਈ ਅਜਿਹੀ ਵਾਰਦਾਤ ਕਿ ਕਹਿੰਦੇ 'ਜੀਅ ਕਰਦਾ ਹੁਣੇ ਮੁੜ ਜਾਈਏ'
ਦੱਖਣੀ ਅਫ਼ਰੀਕਾ ਨੇ ਬਣਾਏ ਨਵੇਂ ਰਿਕਾਰਡ
ਦੱਖਣੀ ਅਫ਼ਰੀਕਾ ਨੇ ਇਸ ਮੁਕਾਬਲੇ ਵਿਚ ਕਈ ਨਵੇਂ ਰਿਕਾਰਡ ਬਣਾਏ। ਦੱਖਣੀ ਅਫ਼ਰੀਕਾ ਵੱਲੋਂ ਬਣਾਈਆਂ ਗਈਆਂ 428 ਦੌੜਾਂ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਨਾਂ ਸੀ। ਉਸ ਨੇ 2015 ਵਿਸ਼ਵ ਕੱਪ ਵਿਚ ਪਰਥ ਵਿੱਚ ਅਫਗਾਨਿਸਤਾਨ ਖ਼ਿਲਾਫ਼ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 417 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਲਈ ਤਿੰਨ ਖਿਡਾਰੀਆਂ ਨੇ ਸੈਂਕੜੇ ਲਗਾਏ। ਇਨ੍ਹਾਂ ਵਿਚ ਕੁਇੰਟਨ ਡੀ ਕਾਕ (100 ਦੌੜਾਂ), ਰਾਸੀ ਵੈਨ ਡੇਰ ਡੁਸਨ (108 ਦੌੜਾਂ) ਅਤੇ ਏਡਨ ਮਾਰਕਰਮ (106 ਦੌੜਾਂ) ਸ਼ਾਮਲ ਹਨ। ਮਾਰਕਰਮ ਨੇ 49 ਗੇਂਦਾਂ 'ਚ ਸੈਂਕੜਾ ਲਗਾ ਕੇ ਵਿਸ਼ਵ ਕੱਪ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਸ਼ੀਆਈ ਖੇਡਾਂ ; ਭਾਰਤੀ ਮਹਿਲਾ ਕਬੱਡੀ ਟੀਮ ਨੇ ਚੀਨੀ ਤਾਈਪੇ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ
NEXT STORY