ਬਰਮਿੰਘਮ- ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਕਰੋ ਜਾਂ ਮਰੋ ਦੇ ਮੈਚ ਵਿੱਚ ਕੈਨੇਡਾ ਨੂੰ ਹਰਾ ਕੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਗਰੁੱਪ-ਏ ਦੇ ਆਪਣੇ ਆਖਰੀ ਮੈਚ ਵਿੱਚ ਕੈਨੇਡਾ ਨੂੰ 3-2 ਨਾਲ ਹਰਾਇਆ। ਭਾਰਤ ਲਈ ਸਲੀਮਾ ਟੇਟੇ, ਨਵਨੀਤ ਕੌਰ ਅਤੇ ਲਾਲਰੇਮਸਿਆਮੀ ਨੇ ਇਕ-ਇਕ ਗੋਲ ਕੀਤਾ, ਜਦਕਿ ਕੈਨੇਡਾ ਲਈ ਬ੍ਰਿਏਨ ਸਟੇਅਰਸ ਅਤੇ ਹੈਨਾ ਹਾਅ ਨੇ ਗੋਲ ਕੀਤੇ।
ਇਹ ਵੀ ਪੜ੍ਹੋ : CWG 2022 : ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗ਼ਾ
ਭਾਰਤ ਨੇ ਕਰੋ ਜਾਂ ਮਰੋ ਦੇ ਮੈਚ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਅਤੇ ਮੈਚ ਦੇ ਤੀਜੇ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਗੁਰਜੀਤ ਕੌਰ ਗੇਂਦ ਨੂੰ ਨੈੱਟ ਤੱਕ ਪਹੁੰਚਾਉਣ ਤੋਂ ਖੁੰਝ ਗਈ ਪਰ ਸਲੀਮਾ ਨੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਨਵਨੀਤ ਕੌਰ ਨੇ ਲਾਲਰੇਮਸਿਆਮੀ ਦੇ ਪਾਸ ਨੂੰ ਬਦਲ ਕੇ ਦੂਜੇ ਕੁਆਰਟਰ ਵਿੱਚ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ, ਪਰ ਇਸ ਤੋਂ ਬਾਅਦ ਕੈਨੇਡਾ ਨੇ ਮੈਚ ਵਿੱਚ ਵਾਪਸੀ ਕੀਤੀ। ਸਟੇਅਰਜ਼ ਨੇ ਜਿੱਥੇ ਕੁਆਰਟਰ-2 ਦੀ ਸਮਾਪਤੀ ਤੋਂ ਠੀਕ ਪਹਿਲਾਂ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ, ਉਥੇ ਹੀ ਹੈਨਾ ਹਾਅ ਨੇ ਤੀਜੇ ਕੁਆਰਟਰ ਦੇ ਨੌਵੇਂ ਮਿੰਟ ਵਿੱਚ ਗੋਲ ਕਰਕੇ ਮੈਚ 2-2 ਨਾਲ ਬਰਾਬਰ ਕਰ ਦਿੱਤਾ। ਗਰੁੱਪ-ਏ ਵਿੱਚ ਗੋਲਾਂ ਦੇ ਮਾਮਲੇ ਵਿੱਚ ਭਾਰਤ ਤੋਂ ਅੱਗੇ ਕੈਨੇਡਾ ਨੂੰ ਮੈਚ ਵਿੱਚ ਸਿਰਫ ਡਰਾਅ ਦੀ ਲੋੜ ਸੀ, ਜਦਕਿ ਭਾਰਤ ਨੂੰ ਜਿੱਤ ਦੀ ਲੋੜ ਸੀ।
ਇਹ ਵੀ ਪੜ੍ਹੋ : CWG 2022 : ਵਿਕਾਸ ਠਾਕੁਰ ਨੇ ਜਿੱਤ ਮਗਰੋਂ ਪੱਟ 'ਤੇ ਥਾਪੀ ਮਾਰ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ (ਵੀਡੀਓ)
ਭਾਰਤ ਨੂੰ ਚੌਥੇ ਕੁਆਰਟਰ ਵਿੱਚ ਇੱਕ ਗੋਲ ਦੀ ਸਖ਼ਤ ਲੋੜ ਸੀ ਜੋ ਲਾਲਰੇਮਸਿਆਮੀ ਨੇ ਹਾਸਲ ਕਰ ਲਿਆ। ਚੌਥੇ ਕੁਆਰਟਰ ਵਿੱਚ ਨੌਂ ਮਿੰਟ ਬਾਕੀ ਰਹਿੰਦਿਆਂ ਲਾਲਰੇਮਸਿਆਮੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਅਤੇ ਭਾਰਤ ਨੇ 3-2 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਗਰੁੱਪ-ਏ ਦੇ ਆਪਣੇ ਮੈਚਾਂ ਵਿੱਚ ਘਾਨਾ (5-0) ਅਤੇ ਵੇਲਜ਼ (3-1) 'ਤੇ ਜਿੱਤ ਦਰਜ ਕੀਤੀ ਸੀ ਜਦਕਿ ਉਸ ਨੂੰ ਇੰਗਲੈਂਡ (1-3) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਪੰਜਵੀਂ ਵਾਰ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਜਿੱਥੇ ਉਸ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
CWG 2022 : ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗ਼ਾ
NEXT STORY