ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ (CWG) 2026 ਵਿੱਚ ਭਾਰਤ ਦੀ ਅਸਮਿਤਾ ਡੇ ਨੇ ਜੂਡੋ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਤ੍ਰਿਪੁਰਾ ਦੀ ਰਹਿਣ ਵਾਲੀ ਇਸ ਖਿਡਾਰਨ ਨੇ 48 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜੂਡੋ ਦੀ ਖੇਡ ਵਿੱਚ ਕੋਈ ਸੋਨ ਤਗਮਾ ਜਿੱਤਿਆ ਹੈ। ਅਸਮਿਤਾ ਨੇ ਫਾਈਨਲ ਵਿੱਚ ਕੈਨੇਡਾ ਦੀ ਖਿਡਾਰਨ ਹੇਡੀ ਕਵੈਚ ਨੂੰ 'ਗੋਲਡਨ ਸਕੋਰ' (ਸਡਨ ਡੈਥ) ਵਿੱਚ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਸਨੇ ਕੁਆਰਟਰ ਫਾਈਨਲ ਵਿੱਚ ਸਕਾਟਲੈਂਡ ਦੀ ਈਵਾ ਇਵਿੰਗ ਨੂੰ 'ਇੱਪੋਨ' ਨਾਲ ਤੇ ਸੈਮੀਫਾਈਨਲ ਵਿੱਚ ਸਕਾਟਲੈਂਡ ਦੀ ਹੀ ਸਮਰ ਸ਼ਾਅ ਨੂੰ 1-0 (ਯੂਕੋ) ਨਾਲ ਮਾਤ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਨੇ...
NEXT STORY