ਮੁੰਬਈ (ਨਿਕਲੇਸ਼ ਜੈਨ)– ਦੁਨੀਆ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਤੇ ਭਾਰਤ ਦੇ ਵੀ ਸਭ ਤੋਂ ਘੱਟ ਉਮਰ ਦੇ ਗ੍ਰੈਂਡ ਮਾਸਟਰ ਬਣਨ ਦਾ ਰਿਕਾਰਡ ਬਣਾਉਣ ਵਾਲਾ 14 ਸਾਲਾ ਡੀ ਗੁਕੇਸ਼ ਵੀ ਹੁਣ ਹੌਲੀ-ਹੌਲੀ ਕੌਮਾਂਤਰੀ ਪੱਧਰ 'ਤੇ ਇਕ ਮਜ਼ਬੂਤ ਗ੍ਰੈਂਡ ਮਾਸਟਰ ਦੇ ਤੌਰ 'ਤੇ ਉਭਰਨ ਲੱਗਿਆ ਹੈ। ਪਿਛਲੇ ਦਿਨੀਂ ਬੇਂਟਰ ਬਲਿਟਜ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੁਕੇਸ਼ ਨੇ ਚੈੱਸਬੇਸ ਇੰਡੀਆ ਵਲੋਂ ਆਯੋਜਿਤ ਗੁੱਡਅਰਥ ਆਨਲਾਈਨ ਇੰਟਰਨੈਸ਼ਨਲ ਬਲਿਟਜ ਦਾ ਖਿਤਾਬ ਜਿੱਤ ਲਿਆ। ਪ੍ਰਤੀਯੋਗਿਤਾ ਵਿਚ ਤਕਰੀਬਨ 11 ਦੇਸ਼ਾਂ ਦੇ 16 ਗ੍ਰੈਂਡ ਮਾਸਟਰ, 22 ਇੰਟਰਨੈਸ਼ਨਲ ਮਾਸਟਰ ਤੇ 4 ਮਹਿਲਾ ਇੰਟਰਨੈਸ਼ਨਲ ਮਾਸਟਰ ਸਮੇਤ ਕੁਲ 231 ਖਿਡਾਰੀਆਂ ਨੇ ਹਿੱਸਾ ਲਿਆ। ਲਗਾਤਾਰ 9 ਮੈਚ ਜਿੱਤ ਕੇ ਪੇਰੂ ਦੇ ਗ੍ਰੈਂਡ ਮਾਸਟਰ ਐਡੂਆਰਡੋ ਮਾਰਟੀਨੇਜ ਵਿਰੁੱਧ ਆਖਰੀ ਦੌਰ ਦੀ ਖੇਡ ਹਾਰ ਜਾਣ ਦੇ ਬਾਵਜੂਦ ਗੁਕੇਸ਼ ਪਹਿਲੇ ਸਥਾਨ 'ਤੇ ਰਿਹਾ ਜਦਕਿ ਇਸ ਸਕੋਰ ਦੇ ਨਾਲ ਟਾਈਬ੍ਰੇਕ ਵਿਚ ਪੇਰੂ ਦਾ ਮਾਰਟੀਨੇਜ ਨੂੰ ਦੂਜਾ ਸਥਾਨ ਹਾਸਲ ਹੋਇਆ। ਭਾਰਤ ਦੇ ਇੰਟਰਨੈਸ਼ਨਲ ਮਾਸਟਰ ਮਿਤ੍ਰਬਾ ਗੂਹਾ ਨੇ 8 ਜਿੱਤਾਂ ਤੇ 1 ਡਰਾਅ ਨਾਲ 8.5 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕੀਤਾ।
ਐਸ਼ਲੇ ਬਾਰਟੀ ਫ੍ਰੈਂਚ ਓਪਨ 'ਚੋਂ ਹਟੀ
NEXT STORY