ਸਪੋਰਟਸ ਡੈਸਕ— ਆਈ.ਪੀ.ਐਲ. 2019 ਦੇ ਟੂਰਨਾਮੈਂਟ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ ਜਦੋਂ ਉਸ ਦਾ ਤੇਜ਼ ਗੇਂਦਬਾਜ ਡੇਲ ਸਟੇਨ ਮੋਢੇ ਦੀ ਸੱਟ ਕਾਰਨ ਬਾਕੀ ਦੇ ਸੀਜ਼ਨ 'ਚੋਂ ਬਾਹਰ ਹੋ ਗਿਆ। ਮੋਢੇ ਦੀ ਸੱਟ ਕਾਰਨ ਬੁੱਧਵਾਰ ਨੂੰ ਡੇਲ ਸਟੇਨ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਆਪਣੀ ਟੀਮ ਵੱਲੋਂ ਮੈਚ ਨਹੀਂ ਖੇਡ ਸਕਿਆ। ਮੋਢੇ ਦੀ ਸੱਟ ਕਾਰਨ ਡੇਲ ਬਾਕੀ ਸੀਜ਼ਨ ਤੋਂ ਵੀ ਟੀਮ 'ਚੋਂ ਬਾਹਰ ਹੋ ਗਿਆ ਹੈ। ਆਰ.ਸੀ.ਬੀ. ਨੇ ਕਿਹਾ ਕਿ ਡੇਲ ਸਟੇਨ ਨੂੰ ਡਾਕਟਰਾਂ ਨੇ ਮੋਢੇ ਦੀ ਸੱਟ ਕਾਰਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਸਟੇਨ ਆਈ.ਪੀ.ਐੱਲ. 2019 ਟੂਰਨਾਮੈਂਟ ਦੇ ਮੱਧ 'ਚ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਸਿਰਫ 2 ਮੈਚ ਖੇਡੇ ਸਨ। ਸਟੇਨ ਨੇ ਦੋ ਮੈਚਾਂ 'ਚ 4 ਵਿਕਟਾਂ ਲਈਆਂ ਅਤੇ ਸੀ.ਐੱਸ.ਕੇ. 'ਤੇ ਆਰ.ਸੀ.ਬੀ. ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ।
ਡੇਲ ਦੀ ਸਿਹਤ ਦੀ ਸਥਿਤੀ ਨੂੰ ਦੇਖਦੇ ਹੋਏ ਆਈ.ਪੀ.ਐੱਲ. ਦੇ ਬਾਕੀ ਦੇ ਸੀਜ਼ਨ 'ਚ ਟੀਮ 'ਚ ਉਹ ਉਪਬਲਧ ਨਹੀਂ ਹੋਣਗੇ। ਉਨ੍ਹਾਂ ਦੀ ਮੌਜੂਦਗੀ ਨਾਲ ਟੀਮ ਨੂੰ ਕਾਫੀ ਮਦਦ ਮਿਲੀ ਸੀ। ਟੀਮ ਦੇ ਖਿਡਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਪ੍ਰੇਰਨਾ ਅਤੇ ਖੇਡ ਭਾਵਨਾ ਤੋਂ ਕਾਫੀ ਪ੍ਰਭਾਵਿਤ ਹਨ। ਟੀਮ ਉਨ੍ਹਾਂ ਦੀ ਕਮੀ ਨੂੰ ਕਾਫੀ ਮਹਿਸੂਸ ਕਰੇਗੀ ਅਤੇ ਸਾਰੇ ਖਿਡਾਰੀ ਪ੍ਰਾਰਥਨਾ ਕਰ ਰਹੇ ਹਨ ਕਿ ਡੇਲ ਛੇਤੀ ਹੀ ਠੀਕ ਹੋ ਜਾਣ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਨਾਥਨ ਕੂਲਟਰ ਨਾਈਲ ਦੇ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਡੇਲ ਨੂੰ ਆਈ.ਪੀ.ਐੱਲ 2019 ਦੇ ਮੱਧ 'ਚ ਬੈਂਗਲੁਰੂ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ।
BCCI ਦੇ ਮੁੱਖ ਚੋਣਕਾਰ ਐੱਮ. ਕੇ. ਪ੍ਰਸਾਦ ਦੇ ਨਾਂ 'ਤੇ ਲੱਖਾਂ ਦੀ ਠੱਗੀ ਕਰਨ ਵਾਲੇ ਖਿਲਾਫ ਮਾਮਲਾ ਦਰਜ
NEXT STORY