ਦੁਬਈ : ਚੈਂਪੀਅਨਜ਼ ਟਰਾਫੀ 2025 ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਕੂਪਰ ਕੌਨੋਲੀ 1 ਦੌੜ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ੰਮੀ ਵਲੋਂ ਆਊਟ ਹੋਇਆ। ਆਸਟ੍ਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਟ੍ਰੈਵਿਸ ਹੈੱਡ 39 ਦੌੜਾਂ ਬਣਾ ਵਰੁਣ ਚੱਕਰਵਰਤੀ ਦਾ ਸ਼ਿਕਾਰ ਬਣਿਆ। ਆਸਟ੍ਰੇਲੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਮਾਰਨਸ ਲਾਬੂਸ਼ਾਨੇ 29 ਦੌੜਾਂ ਬਣਾ ਰਵਿੰਦਰ ਜਡੇਜਾ ਦਾ ਸ਼ਿਕਾਰ ਬਣਿਆ। ਆਸਟ੍ਰੇਲੀਆ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਜੋਸ ਇੰਗਲਿਸ 11 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਖਬਰ ਲਿਖੇ ਜਾਣ ਸਮੇਂ ਤਕ ਆਸਟ੍ਰੇਲੀਆ ਨੇ 4 ਵਿਕਟਾਂ ਗੁਆ ਕੇ 145 ਦੌੜਾਂ ਬਣਾ ਲਈਆਂ ਸਨ।
ਜਦੋਂ ਭਾਰਤੀ ਕ੍ਰਿਕਟਰ ਟੀਮ ਆਸਟ੍ਰੇਲੀਆ ਨਾਲ ਭਿੜੇਗੀ, ਤਾਂ ਇਹ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ਵਿੱਚ ਮਿਲੇ ਸਾਰੇ ਜ਼ਖ਼ਮਾਂ ਨੂੰ ਭਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ। ਇਸ ਦੇ ਨਾਲ ਹੀ, ਇਹ 2023 ਵਿੱਚ ਘਰੇਲੂ ਧਰਤੀ 'ਤੇ ਵਿਸ਼ਵ ਕੱਪ ਫਾਈਨਲ ਵਿੱਚ ਹੋਈ ਹਾਰ ਦਾ ਬਦਲਾ ਲੈਣ ਦਾ ਇੱਕ ਸੁਨਹਿਰੀ ਮੌਕਾ ਵੀ ਹੈ ਜਦੋਂ ਆਸਟ੍ਰੇਲੀਆ ਨੇ ਫਾਈਨਲ ਵਿੱਚ ਭਾਰਤ ਦੀ 10 ਮੈਚਾਂ ਦੀ ਅਸ਼ਵਮੇਧ ਮੁਹਿੰਮ 'ਤੇ ਬ੍ਰੇਕ ਲਗਾਈ ਸੀ।
ਇਹ ਵੀ ਪੜ੍ਹੋ : KKR ਨੇ IPL 2025 ਲਈ ਨਵੇਂ ਕਪਤਾਨ ਅਤੇ ਉਪ ਕਪਤਾਨ ਦਾ ਕੀਤਾ ਐਲਾਨ
ਦੋਵੇਂ ਦੇਸ਼ਾਂ ਦੀ ਸੰਭਾਵਿਤ ਪਲੇਇੰਗ 11
ਆਸਟ੍ਰੇਲੀਆ : ਕੂਪਰ ਕੌਨੋਲੀ, ਟ੍ਰੈਵਿਸ ਹੈੱਡ, ਸਟੀਵਨ ਸਮਿਥ (ਕਪਤਾਨ), ਮਾਰਨਸ ਲਾਬੂਸ਼ਾਨੇ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ, ਗਲੇਨ ਮੈਕਸਵੈੱਲ, ਬੇਨ ਡੁਆਰਸ਼ੁਇਸ, ਨਾਥਨ ਐਲਿਸ, ਐਡਮ ਜ਼ਾਂਪਾ, ਤਨਵੀਰ ਸੰਘਾ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਸਾਡਾ ਘਰ ਨਹੀਂ ਹੈ, ਪਿੱਚ ਤੋਂ ਸਾਨੂੰ ਵੱਖਰੇ ਤਰ੍ਹਾਂ ਦੀਆਂ ਚੁਣੌਤੀਆਂ ਮਿਲੀਆਂ : ਰੋਹਿਤ ਸ਼ਰਮਾ
NEXT STORY